English | ਪੰਜਾਬੀ ਹਰਵਿੰਦਰ ਸਿੰਘ ਕੰਗ

ਹਰਵਿੰਦਰ ਸਿੰਘ ਕੰਗ

ਮੇਜ਼ਬਾਨ - ਪੰਜਾਬ ਰੇਡੀਓ ਯੂ. ਅੈਸ. ਏ.

ਟੈਗ ਦਿਨ:

ਤੁਸੀਂ ਕੌਣ ਹੋ, ਅਤੇ ਤੁਸੀਂ ਕੀ ਕਰਦੇ ਹੋ ?

ਮੇਰਾ ਨਾਮ ਹਰਵਿੰਦਰ ਸਿੰਘ ਕੰਗ ਹੈ। ਮੈਂ ਪੰਜਾਬ ਰੇਡੀਓ ਯੂ. ਅੈਸ. ਏ., ਜੋ ਕਿ ਮੁੱਖ ਤੌਰ ਤੇ ਸਰਹੱਦਾਂ ਤੋਂ ਪਾਰਲੇ ਸਾਰੇ ਪੰਜਾਬੀਅਾਂ ਨੂੰ ਇਕਜੁੱਟ ਕਰਨ ਤੇ ਕੇਂਦਰਿਤ ਹੈ, ਦਾ ਨਿਸ਼ਕਾਮ ਤੌਰ ਤੇ ਪ੍ਰਬੰਧਨ ਕਰਦਾ ਹਾਂ। ਸਾਲ 2010 ਵਿੱਚ ਸ਼ੁਰੂ ਹੋਇਅਾ ਪੰਜਾਬੀ ਰੇਡੀਓ ਯੂ. ਅੈਸ. ਏ. ਪੂਰੇ ਕੈਲੇ਼੍੍ਫੋਰਨੀਅਾ ਅਤੇ ਨੇਵਾਡਾ ਵਿਚਲੇ ਅਪਣੇ ਗਿਅਾਰਾਂ ਅਾਨ-ਏਅਰ ਸਟੇਸ਼ਨਾਂ ਅਤੇ ਇੰਟਰਨੈਟ ਰਾਹੀਂ ਪੂਰੀ ਦੁਨੀਅਾ ਤੱਕ ਅਪਣਾ ਅਾਧਾਰ ਫੈਲਾ ਚੁੱਕਾ ਹੈ। ਅਪਣੇ ਖ਼ਰਚੇ ਪੂਰੇ ਕਰਨ ਲਈ, ਮੈਂ ਸਿਲੀਕਾਨ-ਵੈਲੀ ਦੀਅਾਂ ਫੌਰਚੂਨ-500 ਕੰਪਨੀਅਾਂ ਵਿੱਚੋਂ ਇਕ ਕੰਪਨੀ ਵਿਚ ਲੈਵਲ-2 ਇੰਜੀਨੀਅਰ ਦੇ ਤੌਰ ਤੇ ਕੰਮ ਕਰਦਾ ਹਾਂ।

ਹੁਣ ਤੱਕ ਦੀ ਤੁਹਾਡੀ ਕਹਾਣੀ ਕੀ ਹੈ?

ਹਿੰਦ-ਪਾਕ ਸਰਹੱਦ ਤੋਂ 10 ਮੀਲ ਦੂਰ ਇਕ ਨਿੱਕੇ ਜਿਹੇ ਪਿੰਡ ਵਿੱਚ ਪੈਦਾ ਹੋਇਅਾ ਤੇ ਪਲਿਅਾ ਵਧਿਅਾ, ਮੈਂ ਪੜ੍ਹਾਈ ਪੱਖੋਂ ਇਲੈਕਟਰੀਕਲ ਇੰਜੀਨੀਅਰ ਹਾਂ ਜਿਸ ਦਾ ਮੀਡੀਅਾ ਖੇਤਰ ਨਾਲ ਸੰਯੋਗਵਸ਼ ਹੀ ਸਾਹਮਣਾ ਹੋ ਗਿਅਾ। ਮੈਂ ਸੈਨਹੋਜੇ਼ ਸਟੇਟ ਯੂਨੀਵਰਸਿਟੀ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ। ਸਾਲ 2010 ਵਿੱਚ ਨੌਕਰੀਅਾਂ ਲੱਭਣ ਦੌਰਾਨ, ਮੈਂ ਫਰੀਮਾਂਟ ਖ਼ਾਲਸਾ ਸਕੂਲ ਵੱਲੋਂ ਲਗਾਏ ਗਏ ਬੱਚਿਅਾਂ ਦੇ ਇਕ ਸਮਰ-ਕੈਂਪ ਵਿੱਚ ਕੰਮ ਕਰ ਰਿਹਾ ਸੀ। ਮੇਰੇ ਇਕ ਦੋਸਤ ਨੂੰ ਇਕ ਅਜਿਹੇ ਰੇਡੀਓ ਸਟੇਸ਼ਨ ਦਾ ਫ਼ੁਰਨਾ ਲੈ ਕੇ ਅਾਇਅਾ ਜੋ ਕਿ ਮੁੱਖ ਤੌਰ ਤੇ ਪੰਜਾਬੀ ਕਦਰਾਂ-ਕੀਮਤਾਂ ਦੇ ਵਧਣ-ਫੁੱਲਣ ਤੇ ਕੇਂਦਰਿਤ ਹੋਵੇ। ਮੈਂ ਵੀ ਸ਼ਾਮਿਲ ਹੋ ਗਿਅਾ, ਰੇਡੀਓ-ਜੌਕੀ ਦਾ ਅਾਪਣੇ ਢੰਗ ਨਾਲ ਹੁਨਰ ਸਿੱਖਿਅਾ। ਇਸ ਇਕ ਸਾਲ ਦੇ ਦੌਰਾਨ ਮੈਨੂੰ ਬਹੁਤ ਸਾਰੇ ਪੰਜਾਬੀ ਸਰੋਤਿਅਾਂ ਨਾਲ ਅਤੇ ਪੰਜਾਬੀ ਭਾਈਚਾਰੇ ਵਿੱਚ ਜਾਣੇ-ਪਛਾਣੇ ਲੋਕਾਂ ਨਾਲ ਗੱਲਬਾਤ ਦਾ ਮੌਕਾ ਮਿਲਿਆ - ਜਿਸ ਵਿੱਚ ਪੰਜਾਬ ਦੇ ਦੋ ਸਾਬਕਾ ਮੁੱਖ ਮੰਤਰੀ ਅਤੇ ਸਿੱਖਾਂ ਦੀ ਸਰਬ-ਉੱਚ ਅਦਾਲਤ ਦੇ ਇਕ ਸਾਬਕਾ ਜੱਥੇਦਾਰ ਸ਼ਾਮਿਲ ਹਨ ।

ਅਪਣੇ ਭਾਈਚਾਰੇ ਬਾਰੇ ਤੁਹਾਡੀਅਾਂ ਉਹ ਪਸੰਦੀਦਾ ਗੱਲਾਂ ਕਿਹੜੀਅਾਂ ਨੇ ਜਿਹਨਾਂ ਨੂੰ ਤੁਸੀਂ ਸੰਜੋਅ ਕੇ ਰੱਖਦੇ ਹੋ?

ਮੈਂ ਸਿੱਖੀ ਦੇ ਕਰਕੇ ਪੰਜਾਬੀ ਭਾਈਚਾਰੇ ਨਾਲ ਪਛਾਣ ਰੱਖਦਾ ਹਾਂ। ਭਾਈ ਗੁਰਦਾਸ ਜੀ ਵਾਰ 11ਵੀਂ ਪਾਉੜੀ 24ਵੀਂ ‘ਚ ਲਿਖਦੇ ਹਨ “ਪੰਜਾਬੈ ਗੁਰ ਦੀ ਵਡਿਆਈ ॥੨੪॥” (ਗੁਰੂ ਘਰ ਦੀ ਮਹਾਨਤਾ ਪੰਜਾਬ ਵਿੱਚ ਵਸਦੀ ਹੈ)। ਖ਼ੁੱਲਾਪਣ, ਚੜ੍ਹਦੀ ਕਲਾ ਵਾਲਾ ਸੁਭਾਅ ਅਤੇ ਦੂਜਿਅਾਂ ਦੀ ਨਿਸ਼ਕਾਮ ਭਾਵ ਨਾਲ ਸੇਵਾ ਕਰਨ ਦੇ ਅਾਦਰਸ਼ ਸਾਡੇ ਭਾਈਚਾਰੇ ਦੇ ਮਹਾਨ ਗੁਣ ਹਨ।

ਅਤੇ ਤੁਹਾਡੇ ਖ਼ਿਅਾਲ ਵਿੱਚ ਅਜਿਹਾ ਕੀ ਹੈ ਜਿਸਨੂੰ ਬਦਲਣ ਦੀ ਲੋੜ ਹੈ ਜਾਂ ਜੋ ਤੁਰੰਤ ਧਿਅਾਨ ਦੇਣਾ ਮੰਗਦਾ ਹੈ?

ਇਤਿਹਾਸ ਇਕ ਸਭ ਤੋਂ ਵਧੀਅਾ ਮੁੜ ਵਰਤੋਂ-ਯੋਗ ਸਮੱਗਰੀ ਹੈ ਜਿਸਨੂੰ ਕਿ ਕੋਈ ਕੌਮ ਸਮਾਂ ਪਾ ਕੇ ਅਪਣੀ ਸਮਰੱਥਾ ਵਧਾਉਣ ਲਈ ਵਰਤ ਸਕਦੀ ਹੈ। ਕਿਸੇ ਕੌਮ ਦੇ ਅਾਦਰਸ਼ ਨਾਇਕ ਵਿਰਲੇ ਹੀ ਵਧੀਅਾ ਕਥਾ ਪ੍ਰਚਾਰਕ ਹੁੰਦੇ ਹਨ। ਉਸਾਰੂ ਕਥਾ ਪ੍ਰਚਾਰਕਾਂ ਦੀ ਘਾਟ ਕਰਕੇ ਪੰਜਾਬੀ ਕੌਮ ਲਗਾਤਾਰ ਬੀਤੇ ਯੁੱਗ ਦੇ ਅਾਦਰਸ਼ ਨਾਇਕਾਂ ਦੀ ਪਛਾਣ ਦੀ ਥੁੜ ਦਾ ਸਾਹਮਣਾ ਕਰ ਰਹੀ ਹੈ।

ਸਾਡੇ ਕੋਲ ਲਿਖਤੀ ਸਾਹਿਤ ਸਮੱਗਰੀ ਤਾਂ ਬਥੇਰੀ ਹੈ ਪਰ ਮੇਰੀ ਪੀੜ੍ਹੀ ਨਾਲ ਵਧੀਅਾ ਇਕਸਾਰਤਾ ਵਾਲੇ ਕਥਾ ਪ੍ਰਚਾਰਕ ਨਹੀਂ। ਸਿਅਾਸੀ, ਇਤਿਹਾਸਿਕ ਅਤੇ ਧਾਰਮਿਕ ਗਿਅਾਨ ਨੂੰ ਪ੍ਰਚਾਰਣ ਦੇ ਹੰਭਲਿਅਾਂ ਵਿੱਚ ਡੂੰਘੀ ਵਿੱਥ ਹੈ। ਪੜ੍ਹਾਈਅਾਂ ਜਾ ਰਹੀਅਾਂ ਲਿਖ਼ਤਾਂ ਅਾਮ ਤੌਰ ਤੇ ਤੋੜੀਅਾਂ-ਮਰੋੜੀਅਾਂ ਹੁੰਦੀਅਾਂ ਹਨ ਅਤੇ ਅੰਧ-ਵਿਸ਼ਵਾਸ ਖ਼ੋਜ, ਸਵਾਲ ਅਤੇ ਤਰਕ ਦੇ ਤਣੇ ਨੂੰ ਹੇਠਲੇ ਪੱਧਰ ਤੋਂ ਹੀ ਵੱਢਣ ਦੀ ਕੋਸ਼ਿਸ਼ ਕਰ ਰਿਹਾ ਹੈ।

ਸਾਡੀ ਅੱਜ ਦੀ ਲੋੜ ਨਾ ਕੇਵਲ ਅਾਦਰਸ਼ ਨਾਇਕ (ਰੋਲ ਮੌਡਲ) ਹਨ, ਪਰ ੳਹ ਲੋਕ ਵੀ ਲੋੜੀਂਦੇ ਹਨ ਜੋ ਇਹਨਾਂ ਨਾਇਕਾਂ ਦੀ ਕਹਾਣੀ ਲੋਕਾਂ ਤੱਕ ਪਹੁੰਚਾ ਸਕਣ ।

ਤੁਹਾਡੀ ਸੁਪਨ-ਕੌਮ ਦਾ ਟੀਚਾ ਪ੍ਰਾਪਤ ਕਰਨ ਲਈ ਕਿਹੜੇ ਖਾਸ ਕਦਮ ਚੁੱਕੇ ਜਾਣੇ ਚਾਹੀਦੇ ਹਨ?

ਪੁਰਾਣੇ ਦਿਨਾਂ ਵਿੱਚ, ਇੰਟਰਨੈੱਟ ਤੋਂ ਪਹਿਲਾਂ, ਸਾਡੀਅਾਂ ਪੀੜ੍ਹੀਅਾਂ ਦਾ ਗਿਅਾਨ ਅਤੇ ਕਹਾਣੀਅਾਂ, ਵਾਰਾਂ ਤੇ ਸਾਖੀਅਾਂ ਰਾਹੀਂ ਚਲਿਅਾ ਅਾ ਰਿਹਾ ਹੈ। ਲੋਕਾਂ ਕੋਲ ਮਾਧਿਅਮ ਨਹੀਂ ਸੀ ਅਤੇ ਖਿਅਾਲਾਂ ਦਾ ਪਸਾਰ ਹੌਲੀ ਹੁੰਦਾ ਸੀ।

ਹੁਣ ਜਦ ਅਸੀਂ ਇੰਟਰਨੈੱਟ ਰਾਹੀਂ ਜੁੜੇ ਹੋਏ ਹਾਂ, ਮੇਰਾ ਮੰਨਣਾ ਹੈ ਕਿ ਇਹ ਹਰ ਉਸ ਪੰਜਾਬੀ ਜੋ ਇਸ ਨੂੰ ਪੜ੍ਹ ਸਕਦਾ ਹੈ, ਦਾ ਫ਼ਰਜ਼ ਹੈ ਕਿ ਅਾਪਣੀ ਕੌਮ, ਪਿੰਡ, ਕਸਬੇ ਨਾਲ ਜੁੜੀ ਅਤੇ ਅਾਪੋ ਅਾਪਣੇ ਅਾਂਢ-ਗੁਅਾਂਢ ਦੇ ਜਿੰਦਾ-ਦਿਲ ਸਮਾਜਿਕ/ਧਾਰਮਿਕ ਸੱਭਿਅਾਚਾਰ ਬਾਰੇ ਕਹਾਣੀ ਕਹੇ, ਲਿਖੇ ਤੇ ਦੂਸਰਿਆਂ ਤੱਕ ਪਹੁੰਚਾੲੇ ।

ਜੇਕਰ ਅਸੀਂ ਡੂੰਘਾਈ ਤੀਕ ਪੁੱਟੀਏ ਤਾਂ ਲਿੱਬੜੇ - ਤਿੱਬੜੇ ਪੰਜਾਬ/ਭਾਰਤ ਦੀ ਸਤਹਿ ਦੇ ਹੇਠਾਂ ਇਕ ਜਿੰਦਾ-ਦਿਲ ਕੌਮ ਅਤੇ ਖੂਬਸੂਰਤ ਸੱਭਿਅਾਚਾਰ ਮੁੜ ਲੱਭੇ ਜਾਣ ਤੇ ਅਪਣਾਏ ਜਾਣ ਦੀ ਤਾਂਘ ਵਿੱਚ ਸਾਂਭਿਅਾ ਪਿਅਾ ਹੈ।

ਜੋ ਨੌਜੁਅਾਨ ਤੁਹਾਡੇ ਕਿੱਤੇ ਵੱਲ ਅਾਉਣਾ ਚਾਹੁੰਦੇ ਹਨ ਉਹਨਾਂ ਨੂੰ ਤੁਹਾਡੀ ਕੀ ਸਲਾਹ ਹੈ?

ਦੋ ਲਫ਼ਜ਼ - ਇਕਸਾਰਤਾ ਅਤੇ ਧਿਅਾਨ ਕੇਂਦਰਣ। ਤੁਸੀਂ ਜੋ ਮਰਜ਼ੀ ਕਰ ਲਓ ਇਹ ਦੋ ਚੀਜ਼ਾਂ ਜ਼ਰੂਰੀ ਹਨ। ਅਭਿਅਾਸ ਨਾਲ ਸੁਧਾਰ ਅਾਵੇਗਾ। ਇਕ ਮੇਜ਼ਬਾਨ (ਅਾਰ.ਜੇ.) ਦੇ ਤੌਰ ਤੇ, ਮੈਂ ਇਕ ਵੀ ਅਜਿਹਾ ਨਹੀਂ ਦੇਖਿਅਾ/ਦੇਖੀ ਜੋ ਮਾਈਕ ਦੇ ਸਾਹਮਣੇ ਅਾਪਣੀ ਪਹਿਲੀ ਗੱਲਬਾਤ ਵੇਲੇ ਅਟਕਿਅਾ/ਅਟਕੀ ਨਾ ਹੋਵੇ।

ਕਦੇ ਵੀ ਅਾਪਣੇ ਸਾਹਮਣੇ ਕੁਰਸੀ ਤੇ ਬੈਠੇ ਸ਼ਖਸ਼ ਤੋਂ ਡਰੋ ਨਾਂ, ਉਸਦੀਅਾਂ ਵੀ ਉਨੀਅਾਂ ਹੀ ਲੱਤਾਂ ਬਾਹਵਾਂ ਹਨ ਜਿੰਨੀਅਾਂ ਕਿ ਤੁਹਾਡੀਅਾਂ ਅਤੇ ਉਹ ਕਿਸੇ ਵੀ ਤਰਫ਼ੋਂ ਤੁਹਾਡੇ ਤੋਂ ਵੱਧ ਹੁਸ਼ਿਅਾਰ ਨਹੀਂ ਹੋ ਸਕਦਾ ਜਿੰਨੇ ਕਿ ਤੁਸੀਂ ਹੋ ਸਕਦੇ ਹੋ। ਅਾਪਣੇ ਹੌਂਸਲੇ ਨੂੰ ਕਾਇਮ ਰੱਖੋ।

ਅਤੇ ਅੰਤ ਵਿੱਚ- ਅਾਪਣੇ ਪੇਸ਼ੇ ਤੇ ਅਾਪਣੇ ਜੁਨੂੰਨ ਨੂੰ ਵੱਖੋ-ਵੱਖ ਰੱਖੋ - ਇਸ ਤਰਾਂ ਇਹ ਜਿਅਾਦਾ ਅਾਨੰਦ-ਦਾਇਕ ਅਤੇ ਰੋਚਕ ਰਹੇਗਾ।

ਕੁੱਝ ਕਿਤਾਬਾਂ/ ਫਿਲਮਾਂ/ ਸੋਮੇ ਜੋ ਤੁਸੀਂ ਸਾਂਝੇ ਕਰਨੇ ਚਾਹੁੰਦੇ ਹੋ…

ਅਤੇ ਅਖੀਰ ਵਿਚ, ਤੁਹਾਡੇ ਖੇਤਰ ਦਾ ਕੋਈ ਖਾਸ ਸੰਦ (ਹਾਰਡਵੇਅਰ, ਸਾਫਟਵੇਅਰ, ਯੰਤਰ) ਜਿਸਦੇ ਬਿਨਾਂ ਤੁਸੀਂ ਨਹੀਂ ਰਹਿ ਸਕਦੇ?

ਪੰਜਾਬੀ ਅਨੁਵਾਦ: ਅਮਨਦੀਪ ਿਸੰਘ ਸੈਣੀ