English | ਪੰਜਾਬੀ ਗੁਰਲਿਵ ਸਿੰਘ

ਗੁਰਲਿਵ ਸਿੰਘ

ਫੋਟੋਗ੍ਾਫਰ, ਗ੍ਰਾਫਿਕ ਡਿਜ਼ਾਇਨਰ, ਕੰਪਿਊਟਰ ਇੰਜੀਨੀਅਰ

ਟੈਗ ਦਿਨ:

ਤੁਸੀਂ ਕੌਣ ਹੋ, ਅਤੇ ਤੁਸੀਂ ਕੀ ਕਰਦੇ ਹੋ ?

ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਲਿਵ ਸਿੰਘ ਹੈ । ਮੈਂ ਤਸਵੀਰਾਂ ਖਿਚਦਾ ਹਾਂ, ਇਕ ਗ੍ਰਾਫਿਕ ਡਿਜ਼ਾਇਨਰ ਅਤੇ ਕੰਪਿਊਟਰ ਵਿਗਿਆਨ ਇੰਜੀਨੀਅਰ ਹਾਂ। ਮੌਜੂਦਾ ਸਮੇਂ ਦੌਰਾਨ ਮੈਂ ਆਪਣੇ ਤਸਵੀਰਾਂ ਦੇ ਪ੍ਰਾਜੈਕਟ “ਅਰਦਾਸ” ਤੇ ਕੰਮ ਕਰ ਰਿਹਾਂ ਹਾਂ। ਮੈਂ ਪਲਾਂ ਨੂੰ ਕੈਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਕੈਮਰੇ ਦੇ ਸ਼ਟਰ ਦੀ ਕਲਿੱਕ ਮੇਰਾ ਪਸੰਦੀਦਾ ਸੰਗੀਤ ਹੈ।

ਹੁਣ ਤੱਕ ਦੀ ਤੁਹਾਡੀ ਕਹਾਣੀ ਕੀ ਹੈ?

ਇਹ ਮੇਰੇ ਹਾਈ ਸਕੂਲ ਦੇ ਦਿਨਾਂ ਦੇ ਦੌਰਾਨ ਸ਼ੁਰੂ ਹੋਇਆ ਜਦੋਂ ਮੇਰੇ ਇਕ ਰਿਸ਼ਤੇਦਾਰ ਨੇ ਮੈਨੂੰ ਇਕ ਡਿਜੀਟਲ ਕੈਮਰਾ ਤੋਹਫ਼ੇ ਵਜੋਂ ਦਿੱਤਾ। ਇਹ ਇਕ, ਆਸਾਨ ਜਿਹਾ, ਦੇਖੋ ਤੇ ਖਿੱਚੋ ਸਰੀਖਾ ਕੈਮਰਾ ਸੀ। ਮੈਂ ਇਸ ਤੋਂ ਇੰਨ਼ਾ ਉਤਸ਼ਾਹਿਤ ਸੀ ਕਿ ਮੈਂ ਇਸਨੂੰ ਹਮੇਸ਼ਾ ਆਪਣੇ ਨਾਲ ਰੱਖਿਆ ਅਤੇ ਸਹਿਜੇ ਸਹਿਜੇ ਇਸਨੇ ਮੇਰਾ ਦੁਨੀਆ ਨੂੰ ਦੇਖਣ ਦਾ ਨਜਰੀਆ ਬਦਲ ਦਿੱਤਾ।

ਅਸੀਂ ਸਮਾਂ ਨਾਮ ਦੇ, ਪਲਾਂ ਦੇ ਇਸ ਵਹਿੰਦੇ ਹੋਏ ਦਰਿਆ ਵਿੱਚ ਜਿਉਂਦੇ ਹਾਂ ਪਰ ਅਸੀਂ ਇਸ ਉਪਰ ਕਾਬੂ ਨਹੀਂ ਰੱਖ ਸਕਦੇ। ਸਮਾਂ ਸਾਨੂੰ ਪਕੜ ‘ਚ ਰੱਖਦਾ ਹੈ, ਢਾਲਦਾ ਹੈ, ਪਰ ਅਸੀਂ ਸਮੇਂ ਨੂੰ ਆਪਣੇ ਹੱਥ ਵੱਸ ਨਹੀਂ ਕਰ ਸਕਦੇ। ਇਹ ਕੈਮਰਾ ਹੀ ਹੈ ਜੋ ਸਾਨੂੰ ਸਮੇਂ ਨੂੰ ਕੈਦ ਕਰਨ ਦੀ, ਇਸ ਤੇ ਵਿਰਾਮ ਲਗਾਉਣ ਦੀ ਅਤੇ ਇਸ ਦੇ ਹਰ-ਪਲ ਬਦਲਦੇ ਸਰੂਪ ਨੂੰ ਵੱਸ ਵਿੱਚ ਕਰਨ ਦੀ ਯੋਗਤਾ ਦਿੰਦਾ ਹੈ। ਅਸੀਂ ਕਿਸੇ ਇਕ ਪਲ ਨੂੰ ਸਦੀਵੀ ਜੀਵਨ ਦੇ ਸਕਦੇ ਹਾਂ; ਇਸ ਤੱਥ ਨੇ ਮੈਨੂੰ ਹਮੇਸ਼ਾਂ ਖਿੱਚ ਪਾਈ ਹੈ। ਇਹੀ ਪਲ ਅੰਤ ਨੂੰ ਯਾਦਾਂ ਬਣਦੇ ਹਨ। ਭਾਈਚਾਰਕ ਯਾਦ ਕਲਾ ਬਣ ਜਾਂਦੀ ਹੈ। ਇਹਨਾਂ ਤੱਥਾਂ ਨੇ ਮੈਨੂੰ ਤੋਰੀ ਰੱਖਿਆ ਹੋਇਆ ਹੈ ਅਤੇ ਮੈਂ ਇਸਦੀ ਸਦੀਵ ਵਿਕਸਿਤ ਹੁੰਦੀ ਪ੍ਰਕਿਰਿਆ ਨਾਲ ਨਿੱਤ ਵਿਕਸਿਤ ਹੋਇਆ ਹਾਂ।

ਅਪਣੇ ਭਾਈਚਾਰੇ ਬਾਰੇ ਤੁਹਾਡੀਅਾਂ ਉਹ ਪਸੰਦੀਦਾ ਗੱਲਾਂ ਕਿਹੜੀਅਾਂ ਨੇ ਜਿਹਨਾਂ ਨੂੰ ਤੁਸੀਂ ਸੰਜੋਅ ਕੇ ਰੱਖਦੇ ਹੋ?

ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਐਸੀ ਕੌਮ ਵਿੱਚ ਪੈਦਾ ਹੋਇਆ ਜੋ ਆਪਣੇ ਦਿਨ ਦੀ ਸ਼ੁਰੂਆਤ “ਤੇਰੇ ਭਾਣੇ ਸਰਬੱਤ ਦਾ ਭਲਾ ।।” ਦੀ ਅਰਦਾਸ ਨਾਲ ਕਰਦੀ ਹੈ। ਮੈਨੂੰ ਸਿੱਖੀ ਅਤੇ, ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦੀ ਅਤੇ ਅਖੀਰ ਨੂੰ ਸੱਭ ਪਰਮਾਨੰਦ ਹੋਵੇਗਾ ਦੀ, ਸਿੱਖੀ ਜੀਵਨ ਜਾਚ ਨਾਲ ਪਿਅਾਰ ਹੈ।

ਅਤੇ ਤੁਹਾਡੇ ਖ਼ਿਅਾਲ ਵਿੱਚ ਅਜਿਹਾ ਕੀ ਹੈ ਜਿਸਨੂੰ ਬਦਲਣ ਦੀ ਲੋੜ ਹੈ ਜਾਂ ਜੋ ਤੁਰੰਤ ਧਿਅਾਨ ਦੇਣਾ ਮੰਗਦਾ ਹੈ?

ਹੁਣ ਤੱਕ ਬੀਤੇ ਸਮੇਂ ਵਿੱਚ ਸਾਡਾ ਪੰਜਾਬੀ ਭਾਈਚਾਰਾ ਆਪੂੰ ਬਣੇ ਗੁਰੂਆਂ, ਭ੍ਰਿਸ਼ਟ ਰਾਜਨੀਤੀ ਅਤੇ ਨਸ਼ੀਲੇ ਪਦਾਰਥ ਜੋ ਕਿ ਸਾਡੇ ਭਾਈਚਾਰੇ ਦਾ ਦਿਨੋ-ਦਿਨ ਗਲਾ ਘੁੱਟੀ ਜਾ ਰਹੇ ਹਨ, ਦੁਆਰਾ ਪਲੀਤ ਕੀਤਾ ਜਾ ਚੁੱਕਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥(ਇਕ ਬਾਣੀ ਹੈ; ਇਕੋ ਗੁਰੂ ਹੈ; ਵਿਚਾਰਨ ਵਾਸਤੇ ਵੀ ਇਕੋ ਸ਼ਬਦ ਹੈ), ਸਿੱਖ ਅਜੇ ਵੀ ਭਰਮ ਵਿਚ ਹਨ ਅਤੇ ਭ੍ਰਸ਼ਟਾਚਾਰੀਆਂ ਅਤੇ ਠੱਗਾਂ ਪਿੱਛੇ ਲੱਗੇ ਹੋਏ ਹਨ। ਦੂਜੇ, ਰਾਜਨੀਤੀ ਸਾਡੇ ਧਰਮ ਵਿੱਚ ਸੰਨ੍ਹ ਲਾ ਚੁੱਕੀ ਹੈ, ਧਰਮ ਤੇ ਰਾਜਨੀਤੀ ਦਾ ਮਿਸ਼ਰਣ ਹਮੇਸ਼ਾ ਹੀ ਬੁਰਾ ਰਿਹਾ ਹੈ। ਕੌਮ ਦੀ ਸੇਵਾ ਕਰਨ ਦੀ ਬਜਾਏ ਸਿੱਖ ਰਾਜਨੀਤਕ ਆਪਣੇ ਸਵਾਰਥ ਲਈ ਕੰਮ ਕਰ ਰਹੇ ਹਨ। ਪੰਜਾਬ ਵਿੱਚ ਇੱਕੀਵੀਂ ਸਦੀ ਦੀ ਸੱਭ ਤੋਂ ਵੱਡੀ ਸਮੱਸਿਆ ਨਸ਼ਿਆਂ ਦੀ ਸਮੱਸਿਆ ਹੈ। ਪੰਜਾਬ ਸ਼ਰਾਬ ਦੀ ਖਪਤ ਵਿੱਚ ਭਾਰਤ ਭਰ ਵਿੱਚੋਂ ਪਹਿਲੇ ਸਥਾਨ ਤੇ ਹੈ। ਨਸ਼ਿਆਂ ਨੇ ਜਿਸ ਤਰ੍ਹਾਂ ਸਾਡੀ ਨੌਜਵਾਨੀ ਨੂੰ ਲਪੇਟੇ ਵਿੱਚ ਲਿਆ ਹੋਇਆ ਹੈ ਉਹ ਬਹੁਤ ਹੀ ਤਬਾਹਕੁੰਨ ਹੈ। ਆਪਣੇ ਆਾਪ ਨੂੰ ਇਸ ਖੂਹ ਵਿੱਚੋਂ ਬਾਹਰ ਕੱਢਣ ਲਈ, ਸਾਨੂੰ ਸਾਰਿਆਂ ਨੂੰ ਆਪਣੀ ਕੌਮ ਵਿੱਚ ਪ੍ਰਚਲਿਤ ਹੋ ਰਹੀਆਂ ਇਹਨਾਂ ਤਿੰਨਾਂ ਬੁਰਾਈਆਂ ਵਿਰੁੱਧ ਲੜਨ ਲਈ ਨਿੱਜੀ ਅਤੇ ਕੌਮੀ ਦੋਹਾਂ ਪੱਧਰਾਂ ਤੇ ਜਿੰਮੇਵਾਰੀ ਲੈਣੀ ਪੈਣੀ ਹੈ।

ਤੁਹਾਡੀ ਸੁਪਨ ਕੌਮ ਦਾ ਟੀਚਾ ਪ੍ਰਾਪਤ ਕਰਨ ਲਈ ਕਿਹੜੇ ਖਾਸ ਕਦਮ ਚੁੱਕੇ ਜਾਣੇ ਚਾਹੀਦੇ ਹਨ?

ਸਮਾਜਿਕ ਵਸੀਲਿਆਂ ਦੀ ਧੂਮ ਦੇ ਨਾਲ, ਸਾਡੇ ਕੋਲ ਸਾਧਨਾਂ ਦਾ ਫਾਇਦਾ ਚੁੱਕ ਕੇ ਆਪਣੇ ਲੋਕਾਂ ਵਿਚ ਤਰਕਸ਼ੀਲ ਸੋਚ ਵਧਾਉਣ ਦਾ ਮੌਕਾ ਹੈ। ਸਾਡੀ ਸਿੱਖ ਕੌਮ ਵਿਚ ਜਾਗਰੁਕਤਾ ਦੀ ਕਮੀਂ ਹੈ, ਸਾਡੇ ਨੌਜੁਆਨਾਂ ਨੂੰ ਪਤਾ ਹੀ ਨਹੀਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਕਿੰਨੀਆਂ ਆਧੁਨਿਕ ਤੇ ਅਦਭੁੱਤ ਹਨ। ਜੇ ਅਸੀ, ਇਕ ਕੌਮ ਦੇ ਤੌਰ ਤੇ, ਦਸਾਂ ਗੁਰੂਆਂ ਤੇ ਉਹਨਾਂ ਦੇ ਸਿੱਖਾਂ ਦੇ ਜੀਵਨ ਨੂੰ ਪ੍ਰਤਿਬਿੰਿਬਤ ਕਰ ਸਕੀਏ, ਤਾਂ ਝੱਟ ਅਸੀਂ ਆਪਣੇ ਸੁਪਨਿਆਂ ਦਾ ਪੰਜਾਬ ਪ੍ਰਾਪਤ ਕਰ ਸਕਦੇ ਹਾਂ।

ਜੋ ਨੌਜੁਅਾਨ ਤੁਹਾਡੇ ਕਿੱਤੇ ਵੱਲ ਅਾਉਣਾ ਚਾਹੁੰਦੇ ਹਨ ਉਹਨਾਂ ਨੂੰ ਤੁਹਾਡੀ ਕੀ ਸਲਾਹ ਹੈ?

ਲਕੀਰ ਦੇ ਫ਼ਕੀਰ ਨਾ ਬਣੋ, ਆਪਣੇ ਨਿਯਮ ਬਣਾਓ, ਆਪਣਾ ਅੰਦਾਜ ਬਣਾਓ, ਆਪਣੀ ਪਹਿਚਾਣ ਬਣਾਓ, ਕਲਪਨਾ ਕਰੋ ਤੇ ਉਸਾਰੋ।

ਕੁੱਝ ਕਿਤਾਬਾਂ/ਫਿਲਮਾਂ/ਸੋਮੇ ਜੋ ਤੁਸੀਂ ਸਾਂਝੇ ਕਰਨੇ ਚਾਹੁੰਦੇ ਹੋ………

ਕਿਤਾਬਾਂ ਜ਼ਫਰਨਾਮਾ - ਗੁਰੂ ਗੋਬਿੰਦ ਸਿੰਘ ਜੀ ਔਨ ਦਾ ਰੋਡ - ਜੈਕ ਕੈਰੋਐਕ ਦਾ ਰੈੱਬਲ - ਅਲਬਰਟ ਕੈਮੱਸ ਮੈੱਲਕਮ ਦਸਵੇਂ ਦੀ ਸ੍ਵੈ-ਜੀਵਨੀ ਪੌਪਿਜ਼ਮ - ਐਂਡੀ ਵਾਰਹੌਲ

ਅਤੇ ਅਖੀਰ ਵਿਚ, ਤੁਹਾਡੇ ਖੇਤਰ ਦਾ ਕੋਈ ਖਾਸ ਸੰਦ (ਹਾਰਡਵੇਅਰ, ਸਾਫਟਵੇਅਰ, ਯੰਤਰ) ਜਿਸਦੇ ਬਿਨਾਂ ਤੁਸੀਂ ਨਹੀਂ ਰਹਿ ਸਕਦੇ?

ਮੇਰਾ ਕੈਮਰਾ, 50 ਮਿਲੀਮੀਟਰ ਲੈੱਨਜ਼, ਮੋਲਸਕਿਨ, ਪਿਕਾਸਾ