English | ਪੰਜਾਬੀ ਹਰਪ੍ੀਤ ਸਿੰਘ

ਹਰਪ੍ੀਤ ਸਿੰਘ

ਫੋਟੋਗ੍ਾਫਰ, ਚਿੱਤਰਕਾਰ, ਰਸਾਇਣ-ਰਹਿਤ ਕਿਸਾਨ

ਟੈਗ ਦਿਨ:

ਤੁਸੀਂ ਕੌਣ ਹੋ, ਅਤੇ ਤੁਸੀਂ ਕੀ ਕਰਦੇ ਹੋ ?

ਮੇਰਾ ਨਾਮ ਹਰਪ੍ਰੀਤ ਸਿੰਘ ਹੈ। ਮੈਂ ਰੂਹ ਤੋਂ ਇਕ ਕਿਸਾਨ ਹਾਂ ਅਤੇ ਮੇਰਾ ਪਹਿਲਾ ਪਿਅਾਰ ਤਸਵੀਰਾਂ ਖਿਚਣਾ ਹੈ। ਮੈਂ ਹਮੇਸ਼ਾ ਤੋਂ ਪੰਜਾਬ ਦੀ ਵਨਸਪਤੀ ਤੇ ਜੀਵ-ਜੰਤੂਅਾਂ ਅਤੇ ਸੱਭਿਅਾਚਾਰ ਵੱਲ ਅਾਕਰਸ਼ਿਤ ਰਿਹਾ ਹਾਂ। ਮੈਂ ਕੋਸ਼ਿਸ਼ ਕਰਦਾਂ ਹਾਂ ਇਥੋਂ ਦੇ ਲੋਕਾਂ ਦੀ ਰੋਜ਼ਮੱਰਾ ਦੀ ਜਿੰਦਗੀ ਨੂੰ ਤਸਵੀਰਾਂ ਵਿੱਚ ਕੈਦ ਕਰਨ ਦੀ, ਉਹਨਾਂ ਦੀ ਪੰਜਾਬ ਵਾਸਤੇ ਿਫ਼ਕਰ ਅਤੇ ਕਾਰਣਾਂ ਨੂੰ ਅਨੰਤ ਤੱਕ ਸਦੀਵੀ ਯਾਦਾਂ ਵਿਚ ਬਦਲਣ ਦੀ। ਮੇਰਾ ਟੀਚਾ ਇਹਨਾਂ ਧੁੰਦਲੀਅਾਂ ਹੋ ਰਹੀਅਾਂ ਰਸਾਇਣ-ਰਹਿਤ ਜਨ-ਸਾਧਾਰਣ ਪੰਜਾਬ ਦੀਅਾਂ ਕਲਪਨਾਵਾਂ ਨੂੰ ਜਿਨਾਂ ਹੋ ਸਕੇ ਪੀੜ੍ਹੀਅਾਂ ਤੱਕ ਸਾਂਭ ਕੇ ਰੱਖ ਸਕਾਂ, ਤਾਂ ਜੋ ਓਹ ਇਹ ਦੇਖ ਸਕਣ ਕਿ ਅਸੀਂ ਵਿਕਸਿਤ ਰਾਸ਼ਟਰ ਬਣਨ ਦੀ ਜੰਗ ਵਿੱਚ ਕੀ ਗੁਅਾਇਅਾ।

ਹੁਣ ਤੱਕ ਦੀ ਤੁਹਾਡੀ ਕਹਾਣੀ ਕੀ ਹੈ?

ਪੜ੍ਹਾਈ ਪੱਖੋਂ ਇਕ ਇੰਜੀਨੀਅਰ, ਮੈਂ ਕੈਮਰੇ ਵਿੱਚੋਂ ਸਕੂਨ ਲੱਭ ਚੁੱਕਾ ਹਾਂ। ਉਹਨਾਂ ਲੋਕਾਂ ਜਿਹਨਾਂ ਦੀ ਮੈਂ ਪਰਵਾਹ ਕਰਦਾ ਹਾਂ, ਦੀਅਾਂ ਮੁਸਕੁਰਾਹਟਾਂ ਨੂੰ ਕੈਦ ਕਰਨ ਦਾ ਖ਼ਿਅਾਲ ਤੇ ਉਹਨਾਂ ਦੀ ਦੁਰਦਸ਼ਾ ਦਾ ਸੰਦੇਸ਼ਵਾਹਕ ਬਣਨਾ ਮੈਨੂੰ ਚਾਰਦੀਵਾਰੀ ਵਿਚ ਬੈਠ ਕੇ ਸੰਕੇਤਕ-ਭਾਸ਼ੀ ਬਾਂਦਰ ਬਣਨ ਨਾਲੋਂ ਜਿਅਾਦਾ ਲੁਭਾਵਣਾ ਲਗਦਾ ਹੈ।

ਮੈਂ ਅਾਪਣੇ ਅਾਪ ਨੂੰ ਇਕ ਹੰਢਿਅਾ ਗੈਰ-ਪੇਸ਼ੇਵਰ ਮੰਨਦਾ ਹਾਂ। ਮੇਰੀ ਕੰਪਿਊਟਰ ਵਿਗਿਅਾਨ ਦੀ ਡਿਗਰੀ ਨਾਲ ਸਨਾਤਕ ਹੋਣ ਤੋਂ ਬਾਅਦ, ਕੁੱਝ ਸਾਲ ਪਹਿਲਾਂ ਮੈਂ ਕੈਮਰਾ ਚੁੱਕਿਅਾ ਤੇ ਅਾਪਣੇ ਅਾਪ ਨੂੰ ਤਸਵੀਰਾਂ ਖਿੱਚਣਾ ਸਿਖਾਇਅਾ ਅਤੇ ਇੰਟਰਨੈੱਟ ਨੂੰ ਅਾਪਣੀ ਪਹਿਚਾਣ ਦੇ ਸੱਭ ਤੋਂ ਵਧੀਅਾ ਅਾਲੋਚਕ ਵਜੋਂ ਵਰਤਿਅਾ। ਅਜੇ ਤੱਕ ਤਾਂ ਇਹ ਝੂਟਾ ਬਹੁਤ ਸਵਾਦਲਾ ਰਿਹਾ ਹੈ।

ਅਪਣੇ ਭਾਈਚਾਰੇ ਬਾਰੇ ਤੁਹਾਡੀਅਾਂ ਉਹ ਪਸੰਦੀਦਾ ਗੱਲਾਂ ਕਿਹੜੀਅਾਂ ਨੇ ਜਿਹਨਾਂ ਨੂੰ ਤੁਸੀਂ ਸੰਜੋਅ ਕੇ ਰੱਖਦੇ ਹੋ?

ਮੈਂ ਸਿੱਖੀ ਦੇ ਸੰਕਲਪ “ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ ਸ਼੍ਰੀ ਗੁਰੂ ਗ੍ਰੰਥ ਸਾਹਿਬ (ਪੰਨਾ 1299, ਸਤਰ 14)” (ਮੇਰਾ ਕੋਈ ਦੁਸ਼ਮਣ ਨਹੀਂ, ਮੈਨੂੰ ਕੋਈ ਬਿਗਾਨਾ ਨਹੀਂ। ਮੇਰੇ ਸਭ ਸੰਗੀ ਸਾਥੀ ਹਨ।) ਨੂੰ ਪਿਅਾਰ ਕਰਦਾ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਅਾਨ ਸਦੀਵੀ ਹੈ - ਮਨੁੱਖਤਾ ਲਈ ਬਿਨਾਂ ਹੱਦਾਂ ਤੋਂ ਪਿਅਾਰ, ਸਮਾਜਿਕ ਰੁਤਬੇ ਜਾਂ ਸਥਾਨ ਤੋਂ ਪਾਰ ਹੈ।

ਅਤੇ ਤੁਹਾਡੇ ਖ਼ਿਅਾਲ ਵਿੱਚ ਅਜਿਹਾ ਕੀ ਹੈ ਜਿਸਨੂੰ ਬਦਲਣ ਦੀ ਲੋੜ ਹੈ ਜਾਂ ਜੋ ਤੁਰੰਤ ਧਿਅਾਨ ਦੇਣਾ ਮੰਗਦਾ ਹੈ?

ਸਾਡੀ ਕੋਲ ਦੁਨੀਅਾ ਦੇ ਸੱਭ ਤੋਂ ਵੱਧ ਭ੍ਰਿਸ਼ਟ ਰਾਜਨੀਤਕ ਅਤੇ ਬਹੁਤ ਹੀ ਮਲੀਨ ਧਾਰਮਿਕ ਅਾਗੂ ਹਨ ਜਿਹਨਾਂ ਨੇ ਕਿ ਮਸ਼ਾਲਚੀ ਹੋ ਕੇ ਸਾਡੀ ਅਗਵਾਈ ਹਨੇਰੇ ਵੱਲ ਕੀਤੀ ਹੈ। ਸਮੇਂ ਦੀ ਮੰਗ ਤਿੰਨ ਲਫ਼ਜ਼ਾਂ ਵਿੱਚ ਜੋੜ ਕੇ ਦਰਸਾਈ ਜਾ ਸਕਦੀ ਹੈ - ਸਿੱਖਿਅਾ, ਸਿੱਖਿਅਾ, ਸਿੱਖਿਅਾ। ਤੇ ਸਿੱਖਿਅਾ ਤੋਂ ਮੇਰਾ ਮਤਲਬ ਅਾਪਣੀ ਬੁੱਧੀ ਨੂੰ ਔਖੇ ਖਿਅਾਲਾਂ ਲਈ ਖੋਲਣਾ ਤੇ ਘੱਟੋ-ਘੱਟ ਕੁੱਝ ਕੁ ਨੂੰ ਵਰਤੋਂ ‘ਚ ਲਿਅਾਉਣ ਤੋਂ ਹੈ। ਬਦਲਾਅ ਉਹਨਾਂ ਵਿੱਚ ਅਾਉਂਦਾ ਹੈ ਜਿਹੜੇ ਦਰਵਾਜੇ ਤੇ ਇਸਦੀ ਪਹਿਲੀ ਦਸਤਕ ਨੂੰ ਹੀ ਪਛਾਣ ਲੈਂਦੇ ਹਨ।

ਤੁਹਾਡੀ ਸੁਪਨ ਕੌਮ ਦਾ ਟੀਚਾ ਪ੍ਰਾਪਤ ਕਰਨ ਲਈ ਕਿਹੜੇ ਖਾਸ ਕਦਮ ਚੁੱਕੇ ਜਾਣੇ ਚਾਹੀਦੇ ਹਨ?

ਤਰਕਸੰਗਤ ਸੋਚ ਮਨੁੱਖਤਾ ਦੇ ਮਨ ਤੇ ਰੂਹ ਵਿੱਚ ਬਸੰਤ ਲਿਅਾ ਸਕਦੀ ਹੈ। ਦੂਜਿਅਾਂ ਨਾਲ ਵੰਡ ਕੇ ਅਾਪਣੇ ਗਿਅਾਨ ਨੂੰ ਫੈਲਾਓ। ਬਜਾਏ ਇਸਦੇ ਕਿ ਪੂਰਣ ਗਿਅਾਨ ਮਿਲਣ ਤੱਕ ਇੰਤਜਾਰ ਕੀਤਾ ਜਾਵੇ, ਅਪਣੇ ਹੁਣ ਤੱਕ ਦੇ ਗਿਅਾਨ ਤੋਂ ਹੀ ਕੁੱਝ ਉਸਾਰੋ। ਬਦਲਾਅ ਪਿੱਛੇ-ਪਿੱਛੇ ਅਾਵੇਗਾ।

ਜੋ ਨੌਜੁਅਾਨ ਤੁਹਾਡੇ ਕਿੱਤੇ ਵੱਲ ਅਾਉਣਾ ਚਾਹੁੰਦੇ ਹਨ ਉਹਨਾਂ ਨੂੰ ਤੁਹਾਡੀ ਕੀ ਸਲਾਹ ਹੈ?

ਮੈਂ ਖੇਤੀਬਾੜੀ ਨੂੰ ਪੜ੍ਹੀਅਾਂ ਲਿਖੀਅਾਂ, ਸੱਭਿਅਕ ਅਤੇ ਰੁਸ਼ਨਾਈਅਾਂ ਹੋਈਅਾਂ ਰੂਹਾਂ ਦਾ ਕਿੱਤਾ ਮੰਨਦਾ ਹਾਂ। ਇਹ ਪਰੰਪਰਾਗਤ ਸੋਚ ਤੋਂ ਬਹੁਤ ਹੀ ਵਿਰੋਧ-ਅਾਭਾਸ ਵਾਲਾ ਅੰਤਰ ਜੋ ਜਿੰਮੀਦਾਰੇ ਨੂੰ ਅਨਪੜ੍ਹਾਂ ਅਤੇ ਪੇਂਡੂਅਾਂ ਲਈ ਛੱਡਿਅਾ ਹੋਇਅਾ ਮੰਨਦੀ ਹੈ। ਅਸੀਂ ਜੰਗ ਹਾਰਦੇ ਚਲੇ ਅਾ ਰਹੇ ਹਾਂ ਕਿਉਂਕਿ ਅਸੀਂ ਕਿਸੇ ਹੋਰ ਦੇ ਗਿਅਾਨ ਤੇ ਨਿਰਭਰ ਹੁੰਦੇ ਅਾ ਰਹੇ ਹਾਂ -ਚਾਹੇ ਉਹ ਬੀਜ ਕੰਪਨੀਅਾਂ, ਭ੍ਰਿਸ਼ਟ ਰਾਜਨੀਤਕਾਂ, ਟੁੱਟ ਚੁੱਕੇ ਕਿਸਾਨੀ ਢਾਂਚੇ ਅਤੇ ਤੌਰ-ਤਰੀਕਿਅਾਂ ਅਤੇ ਕੋਈ ਹੱਲ ਕੱਢਣ ਤੋਂ ਅਸਮਰੱਥ ਤੇ ਵੇਲਾ ਵਿਹਾ ਚੁੱਕੇ ਸੱਭਿਅਾਚਾਰ ਦਾ ਹੋਵੇ। ਸਿੱਖਿਅਾ ਤੋਂ ਬਿਨਾਂ ਕੋਈ ਤਹਿਜ਼ੀਬ ਨਹੀਂ। ਮੇਰੇ ਖਿਅਾਲ ਅਨੁਸਾਰ ਦੋਵੇਂ, ਖੇਤੀ ਅਤੇ ਖੇਤੀ ਉੱਤੇ ਅਧਾਰਿਤ ਵਪਾਰ/ਕਿੱਤਿਅਾਂ ਵਿੱਚ ਬਹੁਤ ਵਿਸ਼ਾਲ ਅਣਵਰਤੀਅਾਂ ਸੰਭਾਵਨਾਵਾਂ ਹਨ। ਇਸੇ ਸੋਚ ਦੀ ਮਿਸਾਲ ਵਜੋਂ ਮੈਂ ਕਿਸਾਨੀ ਅਤੇ ਫੋਟੋਗ੍ਰਾਫੀ ਦੀ ਜੁਗਲਬੰਦੀ ਦਾ ਪ੍ਰਯੋਗ ਕਰ ਰਿਹਾ ਹਾਂ ਜਿਹਨਾਂ ਦਾ ਅਾਪਸ ਵਿੱਚ ਦੂਰ ਦਾ ਵੀ ਵਾਸਤਾ ਨਹੀਂ।

ਕੁੱਝ ਕਿਤਾਬਾਂ/ਫਿਲਮਾਂ/ਸੋਮੇ ਜੋ ਤੁਸੀਂ ਸਾਂਝੇ ਕਰਨੇ ਚਾਹੁੰਦੇ ਹੋ………

ਸ਼੍ਰੀ ਗੁਰੂ ਗ੍ਰੰਥ ਸਾਹਿਬ, ਦੀ ਇਸੈਂਸ਼ੀਅਲ ਰੂਮੀ, ਪਾਸ਼ ਦੁਅਾਰਾ ਲਿਖਿਤ - ਖਿਲਰੇ ਹੋਏ ਵਰਕੇ

ਅਤੇ ਅਖੀਰ ਵਿਚ, ਤੁਹਾਡੇ ਖੇਤਰ ਦਾ ਕੋਈ ਖਾਸ ਸੰਦ (ਹਾਰਡਵੇਅਰ, ਸਾਫਟਵੇਅਰ, ਯੰਤਰ) ਜਿਸਦੇ ਬਿਨਾਂ ਤੁਸੀਂ ਨਹੀਂ ਰਹਿ ਸਕਦੇ?

ਚੜ੍ਹਦੀ ਕਲਾ, ਗਿਅਾਨਵਾਨ ਸੋਚ, ਹੱਥ ਵਿੱਚ ਦਾਤੀ, ਮੋਢੇ ਤੇ ਕੈਮਰਾ - ਮੇਰੇ ਲਈ ਬਹੁਤ ਲਾਜਮੀ ਔਜਾਰ ਹਨ।

ਪੰਜਾਬੀ ਅਨੁਵਾਦ: ਅਮਨਦੀਪ ਸਿੰਘ ਸੈਣੀ