English | ਪੰਜਾਬੀ ਮੀਤਾ ਕੌਰ

ਮੀਤਾ ਕੌਰ

ਲੇਖਕ, ਜੀਵਨ ਸਾਥੀ, ਇਕ ਮਾਂ, ਸਿੱਖ, ਇਕ ਇਨਸਾਨ ।

ਟੈਗ ਦਿਨ:

ਤੁਸੀਂ ਕੌਣ ਹੋ, ਅਤੇ ਤੁਸੀਂ ਕੀ ਕਰਦੇ ਹੋ ?

ਜੋ ਮੈਂ ਅੱਜ ਹਾਂ ਇੱਥੇ ਤੱਕ ਵਧਣ-ਫੁੱਲਣ ਲਈ ਕੁੱਝ ਸਾਲ ਲੱਗ ਗਏ। ਮੈਂ ਹੁਣ ਮੇਰੀ ਕਲਾਕਾਰ ਦੇ ਤੌਰ ਤੇ ਪ੍ਰਮਾਣਿਤ ਅਾਦਤ ਨੂੰ ਕਬੂਲ ਸਕਦੀ ਤੇ ਗਲੇ ਲਗਾ ਸਕਦੀ ਹਾਂ। ਮੈਂ ਇਸ ਨਾਲ ਸਹਿਜ ਹਾਂ, ਇਸ ਵਿੱਚੋਂ ਖੁਸ਼ੀ ਮਿਲਦੀ ਹੈ, ਜਜਬਾਤੀ ਕੀਮਤ ਜੋ ਇਹ ਦੁਨੀਅਾ ‘ਚ ਲਿਅਾਉਂਦੀ ਹੈ ਨੂੰ ਜਾਣਦੀ ਹਾਂ। ਅਤੇ ਹੁਣ ਮੈਂ ਅਾਜ਼ਾਦਾਨਾ ਤੌਰ ਤੇ ਇਸ ਰੱਬੀ ਦਾਤ ਨਾਲ ਕੰਮ ਕਰ ਸਕਦੀ ਹਾਂ। ਮੇਰਾ ਮੰਨਣਾ ਹੈ ਕਿ ਮੈਂ ਇਹ ਲੇਖਕ ਦਾ ਸਿਰਲੇਖ ਕਮਾਇਅਾ ਹੈ ਕਿਉਂਕਿ ਮੈਂ ਹੁਣ ਕਦਰ ਕਰਦੀ ਹਾਂ ਉਸ ਹੌਂਸਲੇ ਦੀ - ਜੋ ਕਿਸੇ ਨੂੰ ਇਸ ਕਲਪਨਾ ਤੇ ਭਰੋਸਾ ਕਰਨ ਲਈ ਕਰਨਾ ਪੈਂਦਾ ਹੈ।

ਹੁਣ ਤੱਕ ਦੀ ਤੁਹਾਡੀ ਕਹਾਣੀ ਕੀ ਹੈ?

ਮੈਂ ਇਸ ਨਵਜੰਮੇ ਖੁਸ਼ਗਵਾਰ ਪੜਾਅ ਨੂੰ ਇਕ ਅਾਤਮ-ਸਨਮਾਨਿਤ ਕਲਾਕਾਰ, ਜੀਵਨ ਸਾਥੀ, ਮਾਂ, ਅਤੇ ਸਮਾਜਿਕ ਜੀਅ ਦੇ ਤੌਰ ਤੇ ਮਾਣ ਰਹੀ ਹਾਂ। ਇਕ ਕਲਾਕਾਰ ਦੇ ਤੌਰ ਤੇ ਅਾਤਮ-ਸਨਮਾਨ ਓਦੋਂ ਪ੍ਰਗਟਿਅਾ ਜਦ ਮੇਰੀ ਵੀਹ ਵਰਿਅਾਂ ਦੀ ਉਮਰ ‘ਚ ਮੈਂ ਇਸ ਦੁਨੀਅਾ ਵਿੱਚ ਇਕ ਔਰਤ ਕਲਾਕਾਰ ਦੇ ਤੌਰ ਤੇ ਅਾਪਣਾ ਸਵੈ-ਮਾਣ ਦਾਅ ਤੇ ਲਗਾ ਦਿੱਤਾ। ਵਾਹਿਗੁਰੂ ਨਾਲ ਫਿਰ ਤੋਂ ਜੁੜਨ ਨਾਲ ਮੈਨੂੰ ਦੁਨੀਅਾ ਦੀਅਾਂ ਔਰਤਾਂ ਲਈ ਬਣਾਏ ਖਿਅਾਲਾਂ, ਫਰਮਾਨਾਂ ਅਤੇ ਕਹਾਣੀਅਾਂ ਨੂੰ ਖੁਲ੍ਹੇਅਾਮ ਨਕਾਰਨ ਦਾ ਬਲ ਮਿਲਿਅਾ ਅਤੇ ਮੈਂ ਅਾਪਣੇ ਜੀਵਨ ਦੇ ਬਿਓਰੇ ਨੂੰ ਲਿਖਣ ਦੀ ਕਮਾਨ ਸੰਭਾਲ ਲਈ । ਮੇਰਾ ਮੰਨਣਾ ਹੈ ਕਿ ਸਾਡਾ ਅਾਤਮਿਕ ਢਾਂਚਾ ਇਹ ਮੰਗ ਕਰਦਾ ਹੈ ਕਿ ਹਰੇਕ ਸਿੱਖ ਨੂੰ ਰੱਬ ਦੀ ਬਖਸ਼ੀ ਹੋਈ ਤਕਦੀਰ ਤੇ ਸ਼ਕਤੀ ਨਾਲ ਦੁਨੀਅਾ ਨੂੰ ਇਕ ਵਧੀਅਾ ਥਾਂ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਇਕ ਔਰਤ ਦੇ ਤੌਰ ਤੇ ਇਸ ਅਾਵਾਜ, ਇਸ ਫ਼ੁਰਨੇ ਨੂੰ ਸੁਣਨਾ ਹੰਗਾਮੀ ਪਹਿਲ ਬਣ ਜਾਂਦਾ ਹੈ, ਵਾਹਿਗੁਰੂ ਦੁਅਾਰਾ ਅੱਗੇ ਰੱਖੇ ਗਏ ਸੁਪਨੇ ਨੂੰ ਜੀਣ ਲਈ ਇਸ ਨੂੰ ਵਧਣ-ਫੁੱਲਣ ਅਤੇ ਅੰਦਰੂਨੀ ਤੌਰ ਤੇ ਪ੍ਰਗਟ ਹੋਣ ਦਿਓ।

ਅਪਣੇ ਭਾਈਚਾਰੇ ਬਾਰੇ ਤੁਹਾਡੀਅਾਂ ਉਹ ਪਸੰਦੀਦਾ ਗੱਲਾਂ ਕਿਹੜੀਅਾਂ ਨੇ ਜਿਹਨਾ ਨੂੰ ਤੁਸੀਂ ਸੰਜੋਅ ਕੇ ਰੱਖਦੇ ਹੋ?

ਪੰਜਾਬੀ ਸਿੱਖਾਂ ਦਾ ਪਿਅਾਰ ਕਰਨ ਤੇ ਮਹਿਮਾਨ-ਨਿਵਾਜੀ ਵਾਲਾ ਸੁਭਾਅ ਨਿਵੇਕਲਾ ਹੈ। ਮੈਨੂੰ ਪਰਿਵਾਰਾਂ ਅਤੇ ਭਾਈਚਾਰੇ ਦੇ ਜੀਅਾਂ ਨੂੰ ਮਿਲਣ ਦਾ ਵੱਡਭਾਗਾ ਮੌਕਾ ਮਿਲਿਅਾ ਹੋਇਅਾ ਹੈ ਜੋ ਸੱਚ-ਮੁੱਚ ਹੀ ਦੂਜੇ ਇਨਸਾਨਾਂ ਨੂੰ ਪਿਅਾਰ ਕਰਦੇ ਹਨ, ਉਹ ਤਿਅਾਰ ਹਨ ਅਾਪਣੇ ਘਰ, ਅਾਪਣੇ ਮਾਇਕ ਸਾਧਨ, ਅਾਪਣੀ ਜਜਬਾਤੀ ਹਮਾਇਤ ਇਹ ਪੱਕਾ ਕਰਨ ਲਈ ਅਰਪਣ ਕਰਨ ਨੂੰ ਤਿਅਾਰ ਹਨ ਕਿ ਕੋਈ ਉਹਨਾਂ ਤੋਂ ਬਾਹਰਲਾ ਸਫਲ ਹੋ ਸਕੇ। ਇਹ ਅਾਤਮਾ ਵਿਚਲੀ ਖੁੱਲਦਿਲੀ ਅਤੇ ਬਹੁਤਾਤ ਦਾ ਅਕਸ ਹੈ।

ਅਤੇ ਤੁਹਾਡੇ ਖ਼ਿਅਾਲ ਵਿੱਚ ਅਜਿਹਾ ਕੀ ਹੈ ਜਿਸਨੂੰ ਬਦਲਣ ਦੀ ਲੋੜ ਹੈ ਜਾਂ ਜੋ ਤੁਰੰਤ ਧਿਅਾਨ ਦੇਣਾ ਮੰਗਦਾ ਹੈ?

ਲੋੜ ਹੈ ਸਾਡੇ ਸਮੂਹਿਕ ਵਿਚਾਰਾਂ ਨੂੰ ਮੋਕਲਾ ਕਰਨ ਦੀ ਤਾਂ ਕਿ ਘਰਾਂ ਅਤੇ ਵੱਡੀਅਾਂ ਜਮਾਤਾਂ ਵਿੱਚ ਔਰਤ ਦੀ ਥਾਂ ਨੂੰ ਮੁੜ ਤੋਂ ਸੋਚਿਅਾ ਵਿਚਾਰਿਅਾ ਜਾ ਸਕੇ। ਜਦ ਔਰਤਾਂ ਅਾਪਣਾ ਤੇ ਹੋਰ ਔਰਤਾਂ ਦਾ ਮਰਦਾਂ ਦੇ ਬਣਾਏ ਹੋਏ ਸਮਾਜਿਕ ਢਾਂਚੇ ਅਨੁਸਾਰ ਮੁਲਾਂਕਣ ਤੇ ਨਿਤਾਰਾ ਕਰਦੀਅਾਂ ਹਨ ਤਾਂ ਸੋਝੀ ਤੋੜੀ-ਮਰੋੜੀ ਜਾਂਦੀ ਹੈ ਅਤੇ ਔਰਤ ਦਾ ਇਕ ਮਾਂ, ਕੰਮਕਾਜੀ, ਕਲਾਕਾਰ, ਅਤੇ ਨੇਤਾ ਦੇ ਤੌਰ ਤੇ ਜੀਵਿਅਾ ਜਾਂਦਾ ਉੱਚਾ ਅੰਦਰੂਨੀ ਜੀਵਨ ਸਿਫ਼ਰ ਹੋ ਜਾਂਦਾ ਹੈ। ਇਸ ਬਲ, ਇਕ ਕੁਦਰਤੀ ਨੂਰ, ਸਿਰਜਣਾਤਮਕਤਾ, ਅਤੇ ਦਿਅਾਲਤਾ ਜਿਹੜੀ ਹਰੇਕ ਔਰਤ ਦੇ ਅੰਦਰ ਹੁੰਦੀ ਹੈ, ਨਾਲ ਰਲਣਾ, ਇਸਦੀ ਪਰਵਰਿਸ਼ ਕਰਨਾ, ਅਤੇ ਇਸ ਨੂੰ ਸਨਮਾਨ ਦੇਣਾ ਇਸ ਦੁਨੀਅਾਂ ਨੂੰ ਹੋਰ ਸੰਤੁਲਿਤ ਅਤੇ ਰਹਿਣ ਲਈ ਭਲੀ ਥਾਂ ਬਣਾਉਂਦਾ ਹੈ। ਇਸ ਵਿੱਚੋਂ ਕੁੱਝ ਤਾਂ ਪਹਿਲਾਂ ਹੀ ਵਾਪਰ ਰਿਹਾ ਹੈ, ਪਰ ਮੈਂ ਸਿੱਖ ਪਰਿਵਾਰਾਂ ਅਤੇ ਕੌਮ ਵਿੱਚ ਇਸਨੂੰ ਹੋਰ ਵੱਧਦਾ ਹੋਇਅਾ ਦੇਖਣਾ ਪਸੰਦ ਕਰਾਂਗੀ।

ਜਦ ਅਸੀਂ ਔਰਤ ਨੂੰ ਉਸਦੀ ਅਾਪਣੀ ਪੂਰੀ ਸਮਰੱਥਾ ਅਤੇ ਬਲ ਅਨੁਸਾਰ ਥਾਂ ਦੀ ਮਲਕੀਅਤ ਦਿੰਦੇ ਹਾਂ ਅਤੇ ਜਦੋਂ ਬੰਦੇ ਸਮਝ ਜਾਂਦੇ ਹਨ ਕਿ ਉਹਨਾਂ ਦੀ (ਬੰਦਿਅਾਂ ਦੀ) ਭੂਮਿਕਾ ਇਕ ਜੀਵਨ ਸਾਥੀ ਦੇ ਤੌਰ ਤੇ, ਅਤੇ ਪਿਤਾ ਦੇ ਤੌਰ ਤੇ ਲੜਕੀਅਾਂ ਤੇ ਔਰਤਾਂ ਦੇ ਇਸ ਮਹੱਤਵਪੂਰਨ ਵਾਧੇ ਦੇ ਸਹਾਰੇ ਲਈ ਕਿੰਨੀ ਜਰੂਰੀ ਹੈ, ਪਰਿਵਾਰਿਕ ਇਕਾਈ ਉਨੀ ਹੋਰ ਜਿਅਾਦਾ ਸ਼ਕਤੀਸ਼ਾਲੀ ਹੋ ਜਾਂਦੀ ਹੈ। ਸਾਨੂੰ ਅਾਪਣੇ ਅਾਪ ਤੋਂ ਇਹ ਪੁੱਛਣਾ ਪਵੇਗਾ ਕਿ ਇਹ ਜੋ ਘਰੇਲੂ ਪਰਿਵਾਰ ਅਸੀਂ ਬਣਾਉਦੇ ਹਾਂ ਇੱਥੇ ਇਹਦਾ ਕੀ ਉਦੇਸ਼ ਹੈ? - ਕੀ ਸਾਡਾ ਮਕਸਦ ਸਿੱਖਾਂ ਦਾ ਵਾਧਾ ਤੇ ਭਰਣ-ਪੋਸ਼ਣ ਹੈ? ਜੇਕਰ ਜੁਅਾਬ ਹਾਂ ਹੈ, ਤਾਂ ਇਹ ਜੁਅਾਬ ਇਹ ਵੀ ਮੰਗਦਾ ਹੈ ਕਿ ਸਿੱਖ ਔਰਤਾਂ ਵੀ ਇਸ ਅਾਭਾਸ ਨਾਲ ਇਸ ਸਮੀਕਰਣ ਦਾ ਹਿੱਸਾ ਹਨ ਕਿ ਸਿੱਖ ਔਰਤਾਂ ਵੀ ਪੰਥ ਨਮਿਤ ਅਾਪਣੇ ਭਰਾਵਾਂ ਦੇ ਨਾਲੋ-ਨਾਲ ਖੜੀਅਾਂ ਹੋਈਅਾਂ ਰਾਜਸੀ ਅਾਗੂਅਾਂ ਦੀ ਅਗਲੀ ਪੀੜ੍ਹੀ ਹੋ ਸਕਦੀਅਾਂ ਹਨ।

ਤੁਹਾਡੀ ਸੁਪਨ ਕੌਮ ਦਾ ਟੀਚਾ ਪ੍ਰਾਪਤ ਕਰਨ ਲਈ ਕਿਹੜੇ ਖਾਸ ਕਦਮ ਚੁੱਕੇ ਜਾਣੇ ਚਾਹੀਦੇ ਹਨ?

ਮੈਂ ਉਹ ਪੁੱਜ ਕੇ ਸੱਚੇ-ਸੁੱਚੇ ਔਖੇ ਵਿਚਾਰ-ਵਟਾਂਦਰੇ, ਘਰਾਂ ਵਿੱਚ ਜੀਵਨ ਸਾਥੀਅਾਂ ਦਰਮਿਅਾਨ, ਮਾਂ-ਪਿਓ ਤੇ ਬੱਚਿਅਾਂ ਦਰਮਿਅਾਨ, ਤੀਂਵੀਅਾਂ ਦਰਮਿਅਾਨ, ਬੰਦਿਅਾਂ ਦਰਮਿਅਾਨ ਦੇਖਣਾ ਪਸੰਦ ਕਰਾਂਗੀ ਜੋ ਸਿੱਖ ਘਰਾਂ ਦੇ ਸਾਰੇ ਜੀਅਾਂ ਨੂੰ ਫੈਲਾਓ ਦੇ ਨਾਲ ਵੱਡੀ ਜਮਾਤ, ਅਾਪਣੇ ਅਾਪ ਨੂੰ ਵਿਅਕਤੀਗਤ ਤੌਰ ਤੇ ਸਿਰਜਣਾਤਮਕ ਤਕੜੀ ਇਨਸਾਨੀ ਹਸਤੀ ਦੀ ਤਰ੍ਹਾਂ ਸਨਮਾਨਜਨਕ ਥਾਂ ਦੇਣਗੇ। ਉਹ ਔਖੇ ਐਪਰ ਸੱਚੇ-ਸੁੱਚੇ ਵਿਚਾਰ-ਵਟਾਂਦਰੇ ਭਰੋਸੇ, ਹਿਮਾਇਤ, ਅਤੇ ਇਕ ਦੂਜੇ ਵਿੱਚ ਨਿਹਚਾ ਦੇ ਬੀਜ ਬੀਜਦੇ ਹਨ।

ਇਕ ਮਾਂ ਦੇ ਵਜੋਂ, ਪਿੱਛੇ ਮੁੜਕੇ ਮੈਂ ਅਾਪਣੇ ਬੱਚਿਅਾਂ ਨੂੰ ਅਾਪਣੇ ਤੋਂ ਵੱਖਰਿਅਾਂ ਵੇਖਦੀ ਹਾਂ, ਉਹਨਾਂ ਦੀ ਹਲਕੀ ਜਿਹੀ ਉਮਰੇ ਉਹੀ ਮਾਣ ਅਤੇ ਇੱਜਤ ਕਰਦੀ ਹਾਂ ਉਹ ਜੋ ਹਨ; ਖਿਅਾਲਾਂ, ਵਿਚਾਰਾਂ, ਮੰਤਵਾਂ, ਸੁਪਨਿਅਾਂ ਅਤੇ ਅਜਾਦਾਨਾ-ਤਬੀਅਤ ਦੀ ਹੋਂਦ ਵਾਲੇ ਵਿਅਕਤੀ। ਮੈਂ ਇਹ ਨਿਰਦੇਸ਼ ਦੇਣ ਲਈ ਇੱਥੇ ਨਹੀਂ ਕਿ ਇਕ ਵਿਅਕਤੀ ਦੇ ਤੌਰ ਤੇ ਉਹ ਕੀ ਬਣਨ, ਮੈਂ ਇੱਥੇ ਹਾਂ ਉਹਨਾਂ ਦੀ ਇਨਸਾਨੀ ਹਸਤੀ ਦੇ ਤੌਰ ਤੇ ਪਰਭਾਸ਼ਿਤ ਕਰਨ ਦੀ ਅਾਪੋ ਅਾਪਣੀ ਤਰੱਕੀ ਨੂੰ ਸਹਾਰਾ ਦੇਣ ਲਈ। ਏਸੇ ਸਮੇਂ, ਮੈਨੂੰ ਇਕ ਉਸਾਰੂ ਵਿਅਕਤੀ ਵਜੋਂ ਅਾਪਣੇ ਵਾਧੇ ਦਾ ਪਾਲਣ-ਪੋਸ਼ਣ ਵੀ ਅਾਪਣੇ ਬੱਚਿਅਾਂ ਅਤੇ ਪਤੀ ਦੇ ਨਾਲ-ਨਾਲ ਕਰਨਾ ਪੈਂਦਾ ਹੈ। ਉਸ ਪ੍ਰੇਰਣਾ ਦਾ ਇਕ ਹਿੱਸਾ ਸਿੱਖੀ ਤੋਂ ਅਾਉਂਦਾ ਹੈ।

ਮੈਂ ਮੰਨਦੀ ਹਾਂ ਕਿ ਗੁਰੂਅਾਂ ਦਾ ਸਮਾਜ ਦੀ ਉਸਾਰੀ ਲਈ ਖਿੱਚਿਅਾ ਖ਼ਾਕਾ ਇਕ ਚਮਤਕਾਰੀ ਕਲਪਨਾ ਸੀ। ਮੈਨੂੰ ਵਿਸ਼ਵਾਸ ਹੈ ਕਿ ਉਹਨਾਂ ਨੇ ਇਹ ਸ਼ਕਤੀਸ਼ਾਲੀ ਕਲਪਨਾ ਇਕ ਜਮਾਂਦਰੂ ਹੱਕ ਵਜੋਂ ਹਰੇਕ ਸਿੱਖ ਜੋ ਅੱਜ ਜੀਵਿਤ ਹੈ, ਨੂੰ ਸੌਂਪੀ ਤਾਂ ਕਿ ਕੋਈ ਵੀ ਸਭ ਤੋਂ ਵਧੀਆ ਜਿੰਦਗੀ ਦੀ ਕਲਪਨਾ ਕਰ ਸਕੇ ਇਸ ਮਹੱਤਵਪੂਰਣ ਜ਼ਿੰਮੇਵਾਰੀ ਦੇ ਨਾਲ ਕਿ ਇਹ ਕਿਸੇ ਹੋਰ ਦਾ ਕੋਈ ਨੁਕਸਾਨ ਨਾ ਕਰੇ ਜਾਂ ਨਾ ਹੀ ਅੱਗੇ ਜਾ ਕੇ ਹੋਣ ਦੇਵੇ। ਮੇਰਾ ਮੰਨਣਾ ਹੈ ਕਿ ਸਾਨੂੰ ਇਸ ਗੱਲ ਤੇ ਝਾਤੀ ਮਾਰਨੀ ਚਾਹੀਦੀ ਹੈ ਕਿ ਗੁਰੂਆਂ ਨੇ ਆਪਣਾ ਜੀਵਨ ਕਿਵੇਂ ਜੀਵਿਆ ਅਤੇ ਇਸ ਮਨੋਸਥਿਤੀ ਨੂੰ ਅਪਨਾਉਣਾ ਚਾਹੀਦਾ ਹੈ ਤਾਂ ਕਿ ਸਾਨੂੰ ਉਹ ਪ੍ਰਾਪਤੀ ਹੋਵੇ ਜਿਸ ਪ੍ਰਾਪਤੀ ਦੀ ਸਾਨੂੰ ਸਾਰੀਆਂ ਜੀਵੰਤ ਹਕੂਮਤਾਂ ਵਿੱਚ ਭਵਿੱਖ ਦੀਆਂ ਪੀੜ੍ਹੀਆਂ ਵਾਸਤੇ ਜਮੀਨ ਤਿਆਰ ਕਰਨ ਲਈ ਲੋੜ ਹੈ।

ਜੋ ਨੌਜੁਅਾਨ ਤੁਹਾਡੇ ਕਿੱਤੇ ਵੱਲ ਅਾਉਣਾ ਚਾਹੁੰਦੇ ਹਨ ਉਹਨਾਂ ਨੂੰ ਤੁਹਾਡੀ ਕੀ ਸਲਾਹ ਹੈ?

ਜੇ ਤੁਹਾਨੂੰ ਆਪਣੇ ਬਾਰੇ ਕੁੱਝ ਆਖਣ ਦੀ ਲੋੜ ਹੈ, ਇਸ ਤੇ ਭਰੋਸਾ ਕਰੋ ਅਤੇ ਇਸ ਤੇ ਕੰਮ ਕਰੋ।

ਜੋ ਵੀ ਤੁਸੀਂ ਕਹਿਣਾ ਹੈ ਭਰੋਸੇ ਨਾਲ ਕਹੋ। ਅਾਪਣੀਆਂ ਕਲਪਨਾਵਾਂ ਦਾ ਵਿਸ਼ਵਾਸ ਕਰੋ। ਆਪਣੀ ਕੁਦਰਤੀ ਲਹਿਜੇ ਨਾਲ ਇਕ ਵਧੀਆ ਕਹਾਣੀ ਕਹਿ ਸਕਣ ਦੀ ਲਿਆਕਤ ਦਾ ਵਿਸ਼ਵਾਸ ਕਰੋ। ਫੈਸਲਾ ਕਰ ਲਓ ਕਿ ਤੁਹਾਡੀ ਜਿੰਦਗੀ ਨੂੰ ਕੌਣ ਪਰਭਾਸ਼ਿਤ ਕਰੇਗਾ, ਤੁਸੀਂ ਜਾਂ ਕੋਈ ਹੋਰ? ਤੁਹਾਡੀ ਜਿੰਦਗੀ ਦੀ ਅਗਵਾਈ ਕੌਣ ਕਰਨ ਜਾ ਰਿਹਾ ਹੈ, ਤੁਸੀਂ ਜਾਂ ਕੋਈ ਹੋਰ।?

ਕੁੱਝ ਕਿਤਾਬਾਂ/ਫਿਲਮਾਂ/ਸੋਮੇ ਜੋ ਤੁਸੀਂ ਸਾਂਝੇ ਕਰਨੇ ਚਾਹੁੰਦੇ ਹੋ………

ਕਿਤਾਬਾਂ

ਫਿਲਮਾਂ

ਅਤੇ ਅਖੀਰ ਵਿਚ, ਤੁਹਾਡੇ ਖੇਤਰ ਦਾ ਕੋਈ ਖਾਸ ਸੰਦ, ਔਜ਼ਾਰ (ਹਾਰਡਵੇਅਰ, ਸਾਫਟਵੇਅਰ, ਯੰਤਰ) ਜਿਸਦੇ ਬਿਨਾਂ ਤੁਸੀਂ ਨਹੀਂ ਰਹਿ ਸਕਦੇ?

ਸਕਰਿਵੇਨਰ

ਪੰਜਾਬੀ ਅਨੁਵਾਦ: ਅਮਨਦੀਪ ਸਿੰਘ ਸੈਣੀ