English | ਪੰਜਾਬੀ ਸਵਰਾਜ ਸਿੰਘ

ਸਵਰਾਜ ਸਿੰਘ

ਵਾਟਵਿਜ਼ਨ ਦਾ ਮੋਢੀ ਤੇ ਸੀ.ਈ.ਓ.

ਟੈਗ ਦਿਨ:

ਤੁਸੀਂ ਕੌਣ ਹੋ, ਅਤੇ ਤੁਸੀਂ ਕੀ ਕਰਦੇ ਹੋ ?

ਮੈਂ ਸਵਰਾਜ ਸਿੰਘ ਹਾਂ, ਅਤੇ ਮੈਂ ਵਾਟਵਿਜ਼ਨ ਦਾ ਮੋਢੀ ਅਤੇ ਸੀ. ਈ. ਓ. ਹਾਂ। ਵਾਟਵਿਜ਼ਨ ਛੋਟੇ ਵਪਾਰਾਂ ਅਤੇ ਘਰਾਂ ਲਈ ਖਪਤਕਾਰਾਂ ਨੂੰ ਵੈੱਬ ਜਾਂ ਉਹਨਾਂ ਦੇ ਮੋਬਾਇਲਾਂ ਉੱਪਰ ਉਹਨਾਂ ਦੀ ਊਰਜਾ ਦੀ ਖਪਤ ਦਾ ਸਿੱਧਾ ਤੇ ਤਾਜਾ ਗ੍ਰਾਫ਼ ਦੇ ਕੇ ਪੈਸੇ ਦੀ ਬੱਚਤ ਕਰਨਾ ਸੌਖਾ ਬਣਾਉਂਦੀ ਹੈ। ਮੈਂ ਸਿਏਟਲ ਸਿੱਖ ਰੀਟਰੀਟ ਦਾ ਸਹਿ-ਸੰਸਥਾਪਕ ਵੀ ਹਾਂ ਅਤੇ ਅਾਮ ਤੌਰ ਤੇ ਇਕ ਨਿੱਜੀ ਬਲਾਗ ਸਿੱਖ-ਸਵਿਮ ਉੱਪਰ ਅਮਰੀਕਨ ਸਿੱਖ ਦੇ ਤੌਰ ਤੇ ਅਪਣੀ ਜਿੰਦਗੀ ਦੇ ਤਜ਼ਰਬਿਅਾਂ ਬਾਰੇ ਵੀ ਲਿਖਦਾ ਰਹਿੰਦਾ ਹਾਂ।

ਤੁਹਾਡੀ ਕਹਾਣੀ ਕੀ ਹੈ?

ਮੇਰੇ ਮਾਪੇ ਕੀਨੀਅਾ ਵਿੱਚ ਵੱਡੇ ਹੋਏ। ਮੇਰੇ ਪਿਤਾ ਜੀ ਇੰਗਲੈਂਡ ਵਿੱਚ ਸਕੂਲ ਗਏ, ਮੇਰੀ ਮਾਤਾ ਭਾਰਤ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗ੍ਰੈਜੂਏਸ਼ਨ ਸਕੂਲ ਗਏ। ਮੇਰੇ ਪੜਦਾਦਾ ਪੰਜਾਬ ਤੋਂ ਕੀਨੀਅਾ ਬ੍ਰਿਟਿਸ਼ ਰੇਲ ਰੋਡ ਤੇ ਇਕ ਇੰਜੀਨੀਅਰ ਦੇ ਤੌਰ ਤੇ ਅਾਏ ਜੋ ਕਿ ਮੈਂ ਸੋਚਦਾ ਹਾਂ ਕਿ ਬਹੁਤ ਵਧੀਅਾ ਗੱਲ ਸੀ।

ਮੈਂ ਲੰਡਨ ਵਿੱਚ ਜਨਮਿਅਾ ਅਤੇ 1982 ਵਿੱਚ ਇੱਥੇ ਯੂ. ਐਸ. ਵਿੱਚ ਅਾ ਗਿਅਾ। ਉਦੋਂ ਤੋਂ ਹੀ ਮੈਂ ਨਿਊ ਜਰਸੀ ਵਿੱਚ ਅਮਰੀਕਨ ਜਿੰਦਗੀ ਜੀ ਰਿਹਾ ਹਾਂ।

ਮੈਂ ਇੱਥੇ ਨਿਊ ਜਰਸੀ ਵਿੱਚ ਹੀ ਮਿਡਲ ਅਤੇ ਹਾਈ ਸਕੂਲ ਗਿਅਾ ਅਤੇ ਪਰਿੰਸਟਨ ਲਈ ਚੁਣਿਅਾ ਗਿਅਾ ਜਿਥੇ ਮੈਂ ਅਪਣੀ ਕੰਪਿਊਟਰ ਵਿਗਿਅਾਨ ਦੀ ਸਨਾਤਕ ਲਈ। ਮੈਂ ਹਮੇਸ਼ਾ ਤੋਂ ਕੰਪਿਊਟਰ ਵਿਗਿਅਾਨ ਤੇ ਇੰਜੀਨੀਅਰਿੰਗ ਦਾ ਅਾਨੰਦ ਮਾਣਿਅਾ ਹੈ। ਕਾਲੇਜ ਤੋਂ ਬਾਅਦ ਮੈਨੂੰ ਮਾਇਕਰੋਸਾਫਟ ਵਿੱਚ ਸੀਏਟਲ ਵਿੱਚ ਨੌਕਰੀ ਮਿਲੀ, ਜਿੱਥੇ ਪ੍ਰੋਗਰਾਮਿੰਗ ਮੈਨੇਜਰ ਦੇ ਤੌਰ ਤੇ ਮੈਂ ਮਾਇਕਰੋਸਾਫਟ ਆਫਿਸ 2007 ਲਈ ਇਕ ਨਵੇਂ ਟੈਬਡ ਇੰਟਰਫੇਸ ਤੇ ਦੋ ਪੇਟੈਂਟ ਵੀ ਕਮਾਏ। ਕੁੱਝ ਦੇਰ ਬਾਅਦ, ਮੈ ਕੋਈ ਵੱਡੀ ਚੁਣੌਤੀ ਚਾਹੁੰਦਾ ਸੀ, ਇਸ ਲਈ ਮੈਂ ਕੁੱਝ ਦੋਸਤਾਂ ਅਤੇ ਵਾਈਕੰਬੀਨੇਟਰ ਦੇ ਆਸਰੇ ਸਦਕਾ ਸ਼ੁਰੂਆਤੀ ਦੁਨੀਆ ਵਿੱਚ ਦਾਖਲ ਹੋ ਗਿਆ। ਪਹਿਲੀ ਕੰਪਨੀ ਮੈਂ ਕੰਟੈਸਟ ਮਸ਼ੀਨ ਸ਼ੁਰੂ ਕੀਤੀ ਉਹ ਨਿੱਕੇ ਵਪਾਰਾਂ ਅਤੇ ਬਲਾੱਗ ਲਿਖਣ ਵਾਲਿਆਂ ਲਈ ਮੁਕਾਬਲਾ ਪ੍ਰਤਿਯੋਗਤਾਵਾਂ ਕਰਦੀ ਹੈ। ਓਸ ਤੋਂ ਬਾਅਦ ਵਿੱਚ, ਮੈਂ ਵਾਟਵਿਜ਼ਨ ਦਾ ਵਿਚਾਰ ਪੈਸਾ ਲਾਉਣ ਵਾਲਿਅਾਂ ਅੱਗੇ ਲਿਅਾ ਧਰਿਅਾ, ਅਤੇ ਇਸ ਸਮੇਂ ਮੈਂ ਇਹੀ ਕਰ ਰਿਹਾ ਹਾਂ।

ਅਪਣੇ ਭਾਈਚਾਰੇ ਬਾਰੇ ਤੁਹਾਡੀਅਾਂ ਉਹ ਪਸੰਦੀਦਾ ਗੱਲਾਂ ਕਿਹੜੀਅਾਂ ਨੇ ਜਿਹਨਾਂ ਨੂੰ ਤੁਸੀਂ ਸੰਜੋਅ ਕੇ ਰੱਖਦੇ ਹੋ?

ਵੱਡੇ ਹੁੰਦੇ ਹੋਇਅਾਂ ਮੇਰੇ ਮਾਪੇ ਸਿੱਖੀ ਜੀਵਨ ਦੇ ਬਹੁਤ ਪਾਬੰਦ ਸਨ, ਮੈਂ ਅਤੇ ਮੇਰੇ ਭਰਾ ਨੇ ਕੀਰਤਨ ਕਰਨਾ ਸਿੱਖਿਅਾ, ਇਲਾਕੇ ਦੇ ਗੁਰੂਦੁਅਾਰੇ ਵਿੱਚ ਸੇਵਾ ਕੀਤੀ।

ਮੈਂ ਅਮਰੀਕਨ ਸਿੱਖ ਦੇ ਤੌਰ ਤੇ ਪਛਾਣੇ ਜਾਣ ਨੂੰ ਤਰਜੀਹ ਦਿੰਦਾ ਹਾਂ। ਮੇਰੇ ਵਿੱਚ ਅਮਰੀਕਨ, ਪੰਜਾਬੀ ਅਤੇ ਮਜਬੂਤ ਸਿੱਖ ਕਦਰਾਂ-ਕੀਮਤਾਂ ਜੋ ਕਿ ਇਸ ਦੇਸ਼ ਵਿੱਚ ਮੇਰੇ ਪਾਲਣ-ਪੋਸ਼ਣ ਤੇ ਜਿਸ ਸੱਭਿਅਾਚਾਰ ਵਿੱਚ ਮੈਂ ਵੱਡਾ ਹੋਇਅਾ ਦੇ ਕਰ ਕੇ ਹੈ, ਦਾ ਮਿਸ਼ਰਣ ਹੈ। ਮੈਂ ਕਦੇ ਭਾਰਤ ਨਹੀਂ ਗਿਅਾ ਇਸ ਲਈ ਮੈਂ ਭਾਰਤੀ ਪਛਾਣ ਨਹੀਂ ਰੱਖਦਾ ਪਰ ਯਕੀਨੀ ਤੌਰ ਤੇ ਪੰਜਾਬੀ ਸੱਭਿਅਾਚਾਰ ਅਤੇ ਭਾਸ਼ਾ ਵਾਲੀ ਪਹਿਚਾਣ ਰੱਖਦਾ ਹਾਂ।

ਮੇਰੇ ਦੇਖੇ ਹੋਏ ਸਿੱਖ ਕੌਮ ਦੇ ਮਾਹਨਤਮ ਗੁਣਾਂ ਵਿੱਚੋਂ ਇਕ ਗੁਣ ਉਦਾਰਤਾ ਹੈ। ਇਹ ਇਕ ਗੁਣ ਹੈ ਜੋ ਬਹੁਤ ਸਾਰੀਅਾਂ ਬਾਕੀ ਕੌਮਾਂ ਵਿੱਚੋਂ ਵੱਡੇ ਪੱਧਰ ਤੇ ਗੁੰਮ ਹੋ ਚੁੱਕਾ ਹੈ। ਇਹੀ ਇਕ ਚੀਜ਼ ਹੈ ਜਿਸ ਦੀ ਮੈਂ ਸੱਭ ਤੋਂ ਵੱਧ ਪ੍ਰਸ਼ੰਸ਼ਾ ਕਰਦਾ ਹਾਂ ਅਤੇ ਇਸ ਦੇ ਅਾਪਣੀ ਵਿਰਾਸਤ ਵਿੱਚ ਹੋਣ ਤੇ ਮੈਨੂੰ ਮਾਣ ਹੈ - ਮੈਂ ਉਮੀਦ ਕਰਦਾ ਹਾਂ ਕਿ ਮੈਂ ਵੀ ਇਸ ਗੁਣ ਦੀ ਉਦਾਹਰਣ ਬਣ ਸਕਾਂ। ਇਕ ਅਜਿਹੀ ਸੱਭਿਅਤਾ ਜਿਸ ਵਿੱਚ ਸੁਅਾਰਥਹੀਣ ਉਦਾਰਤਾ, ਬਿਨ੍ਹਾਂ ਕੁੱਝ ਮੁੜਨ ਦੀ ਅਾਸ ਤੋਂ ਸਿਰਫ਼ ਦੇਣ ਦਾ ਜਜ਼ਬਾ ਹੋਵੇ ਨੂੰ ਅਸੀਂ ਅਾਮ ਤੌਰ ਤੇ ਨਹੀਂ ਦੇਖਦੇ।

ਅਤੇ ਤੁਹਾਡੇ ਖ਼ਿਅਾਲ ਵਿੱਚ ਅਜਿਹਾ ਕੀ ਹੈ ਜਿਸਨੂੰ ਬਦਲਣ ਦੀ ਲੋੜ ਹੈ ਜਾਂ ਜੋ ਤੁਰੰਤ ਧਿਅਾਨ ਦੇਣਾ ਮੰਗਦਾ ਹੈ?

ਸਿੱਖ ਭਾਈਚਾਰੇ ਵਿੱਚ, ਗੰਭੀਰ ਸੋਚ ਅਤੇ ਆਪਣੀ ਸ਼ਰਧਾ ਦਾ ਵਿਸ਼ਲੇਸ਼ਣ, ਸੁਧਾਰ ਕੀਤੇ ਜਾ ਸਕਣ ਵਾਲੇ ਖੇਤਰਾਂ ਵਿੱਚੋਂ ਇਕ ਹੈ। ਆਓ ਗੁਰੂਆਂ ਦੀ ਸਿੱਖਿਆ ਵਿੱਚ ਡੂੰਘਾਈ ਤੱਕ ਗੋਤਾ ਮਾਰੀਏ, ਤੇ ਫਿਰ ਓਹੀ ਜੀਵਨ ਜੀਵੀਏ। ਜਿਨ੍ਹਾ ਜਿਆਦਾ ਅਸੀਂ ਗੁਰਬਾਣੀ ਨੂੰ ਅਤੇ ਗੁਰੂਆਂ ਦੇ ਦਿਤੇ ਸੁਨੇਹੇ ਨੂੰ ਸਮਝਾਂਗੇ, ਅਸੀਂ ਦੁਨੀਆ ਦੇ ਉਨੇ ਹੀ ਵਧੀਆ ਵਸਨੀਕ ਹੋ ਸਕਦੇ ਹਾਂ। ਸਾਡੇ ਭਾਈਚਾਰੇ ਵਿੱਚ ਬਹੁਤ ਜਣੇ ਪੂਰੀ ਤਰਾਂ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਨ ਅਤੇ ਸਿੱਖੀ ਜੀਵਨ ਜਾਚ ਦੇ ਕੇਂਦਰੀ ਸੁਨੇਹੇ ਨੂੰ ਖੁੰਝਾ ਰਹੇ ਹਨ। ਇਸ ਲਈ ਪਹਿਲਾ ਸੁਨੇਹਾ ਇਹ ਹੈ ਕਿ ਸਾਨੂੰ ਹੋਰ ਜਿਅਾਦਾ ਵਚਨਵੱਧ ਹੋ ਕੇ ਰੁਝਣਾ ਪਵੇਗਾ। ਸਿੱਖ ਹੋਣ ਦੇ ਨਾਤੇ ਅਸੀਂ ਜੋ ਵੀ ਕਰਦੇ ਹਾਂ ਉਸ ਦਾ ਜਿਆਦਾਤਰ ਇਸਦਾ ਪਿਛੋਕੜ ਸਮਝੇ ਬਿਨਾਂ, ਸਾਡਾ ਰੋਜ਼ਮੱਰਾ ਦਾ ਨੇਮ ਮੰਨ ਲਿਆ ਗਿਆ ਹੈ।

ਦੂਜੀ ਗੱਲ ਹੈ ਕਿ ਸਾਨੂੰ ਸਿੱਖੀ ਅਤੇ ਸਿੱਖੀ ਜੀਵਨ ਜਾਚ ਨੂੰ ਆਪਣੇ ਆਪ ਨਾਲੋਂ ਪਹਿਲ ਤੇ ਰੱਖਣ ਦੀ ਲੋੜ ਹੈ। ਸਾਡੇ ਇਸ ਭਾਈਚਾਰਕ ਸੱਭਿਆਚਾਰ ਵਿੱਚ ਇਹ ਉਦਾਰਤਾ ਅਤੇ ਸ੍ਵੈ-ਨਿਛਾਵਰਤਾ ਉਸਰੀ ਹੋਈ ਹੈ, ਪਰ ਬਹੁਤ ਵਾਰੀ ਅਸੀਂ ਇਹ ਭੁੱਲ ਜਾਂਦੇ ਹਾਂ - ਅਸੀਂ ਜਿਅਾਦਾਤਰ ਉਹ ਕਰਦੇ ਹਾਂ ਜੋ ਸਾਡੀਆਂ ਲੋੜਾਂ ਦੇ ਮੇਚ ਦਾ ਹੁੰਦਾ ਹੈ, ਅਤੇ ਆਪਣੀ ਅਤੇ ਦੋਸਤਾਂ ਦੀ ਸੇਵਾ ਲਈ ਕੰਮ ਕਰਦੇ ਹਾਂ, ਬਜਾਏ ਇਸਦੇ ਕਿ ਪੰਥ ਲਈ ਕੀ ਵਧੀਆ ਹੈ। ਅਾਪਣੇ ਕਾਰਜਾਂ ਵਿੱਚ ਸਿੱਖੀ ਨੂੰ ਪਹਿਲਾਂ ਰੱਖ ਕੇ ਅਸੀਂ ਅਸਲ ਵਿੱਚ ਅਾਪਣੀਅਾਂ ਕੌਮਾਂ ਵਿੱਚ ਇਕ ਸਿੱਖ ਹੋਣ ਦੀ ਪਰਿਭਾਸ਼ਾ ਦੀ ਹੀ ਮੁੜ-ਪੁਸ਼ਟੀ ਕਰਦੇ ਹਾਂ।

ਤੁਹਾਡੀ ਸੁਪਨ ਕੌਮ ਦਾ ਟੀਚਾ ਪ੍ਰਾਪਤ ਕਰਨ ਲਈ ਕਿਹੜੇ ਖਾਸ ਕਦਮ ਚੁੱਕੇ ਜਾਣੇ ਚਾਹੀਦੇ ਹਨ?

ਗੁਰੂਦੁਅਾਰੇ ਅਪਣੀ ਕੌਮ ਨੂੰ ਵੱਚਨਵੱਧ ਕਰਨ ਲਈ ਸੱਭ ਤੋਂ ਚੰਗੀ ਥਾਂ ਹਨ। ਅਸੀਂ ਬਹੁਤ ਸਾਰੀਅਾਂ ਚੀਜਾਂ ਕਰ ਸਕਦੇ ਹਾਂ

ਪਹਿਲਾਂ ਸਾਨੂੰ ਸੰਗਤ ਨੂੰ ਗੁਰੂਦੁਅਾਰਿਅਾਂ ਵਿੱਚ ਦਿਮਾਗੀ ਪੱਧਰ ਤੇ ਹੋਰ ਜੋੜਨ ਦੀ ਲੋੜ ਹੈ - ਭਾਵੇਂ ਅਸੀਂ ਅੰਗਰੇਜ਼ੀ ਵਿੱਚ ਭਾਸ਼ਣਾ ਦੁਅਾਰਾ ਕਰੀਏ, ਜਾਂ ਅੰਗਰੇਜੀ ਵਿੱਚ ਸਿੱਖ ਇਤਿਹਾਸ ਦੇ ਪਲਾਂ ਦੀ ਕਥਾ ਦੁਅਾਰਾ ਜਿਸ ਵਿੱਚ ਕੋਈ ਨੌਜੁਆਨ ਸਿੰਘ/ਸਿੰਘਣੀ ਸਿੱਖ ਇਤਿਹਾਸ ਦੀ ਅਾਪਣੀ ਸਮਝ ਨੂੰ ਇਕ ਮਿੰਟ ਲਈ ਖੜੇ ਹੋ ਕੇ ਵੰਡ ਸਕੇ। ਅੱਜ ਸਾਡੇ ਗੁਰੂਦੁਅਾਰਿਅਾਂ ਵਿੱਚ ਜੇ ਗਿਅਾਨੀ ਜੀ ਅਲਪ-ਵਿਰਾਮ ਲਾ ਕੇ ਸਰੋਤਿਆਂ ਨੂੰ ਪਛਾਨਣ ਤਾਂ ਮੇਰਾ ਖਿਆਲ ਹੈ ਜਿਅਾਦਾਤਰ ਲੋਕਾਂ ਦਾ ਸਵਾਲ ਇਹ ਹੋਵੇਗਾ “ਲੰਗਰ ਕਿਹੜੇ ਵੇਲੇ ਮਿਲੇਗਾ”? ਮੈਂ ਜੋਰ ਦੇਣ ਲਈ ਇਕ ਕਠੋਰ ਤਸਵੀਰ ਬਣਾ ਰਿਹਾ ਹਾਂ - ਅਸਲ ਵਿੱਚ ਇਹ ਇੰਨਾ ਵੀ ਮਾੜਾ ਨਹੀਂ। ਜਿੰਨਾ ਚਿਰ ਗੁਰੂਦੁਅਾਰੇ ਭਾਰਤ ਵਿਚਲੇ ਗੁਰੂਦੁਅਾਰਿਅਾਂ ਵਾਂਗ ਦਿਖਣ ਦੀ ਰੀਸ ਕਰਨ ਵਿੱਚ ਲੱਗੇ ਰਹਿਣਗੇ ਅਸੀਂ ਉਨਾਂ ਹੀ ਨਿਸ਼ਾਨੇ ਤੋਂ ਖੁੰਝਦੇ ਰਹਾਂਗੇ। ਸਿੱਟੇ ਵਜੋਂ ਅਸੀਂ ਇਕ ਅਜਿਹੀ ਪੀੜ੍ਹੀ ਪਾਲ਼ਦੇ ਹਾਂ ਜੋ ਕਿ ਸਿੱਖੀ ਨੂੰ ਅਾਪਣੇ ਮਾਪਿਅਾਂ ਦੇ ਧਰਮ ਦੇ ਤੌਰ ਤੇ ਪਛਾਣੇਗੀ ਨਾ ਕਿ ਇਕ ਅਰਥ ਭਰਪੂਰ ਜਿੰਦਗੀ ਦੇ ਤਰੀਕੇ ਵਜੋਂ। ਗੁਰੂਦੁਅਾਰਿਅਾਂ ਵਿੱਚ ਜੋ ਹੋ ਰਿਹਾ ਹੈ ਉਹ ਢੁੱਕਵਾਂ ਤੇ ਰੁਝੇਵੇਂ ਭਰਿਆ ਹੋਣਾ ਚਾਹੀਦਾ ਹੈ, ਜਿਵੇਂ ਕਿ ਇਹ ਸਿੱਖੀ ਦੀ ਸ਼ੁਰੂਆਤ ਵੇਲੇ ਸੀ।

ਸਾਡੇ ਕੋਲ ਹੋਰਨਾਂ ਕੌਮਾਂ ਤੋਂ ਸਿੱਖਣ ਲਈ ਵੀ ਬਹੁਤ ਕੁੱਝ ਹੈ। ਜੇ ਤੁਸੀਂ ਕਿਸੇ ਚਰਚ ਜਾਂ ਸਭਾ-ਘਰ ਜਾਓ, ਤੁਹਾਨੂੰ ਨੌਜੁਅਾਨ ਅਾਗੂ ਮਿਲਣਗੇ। ਹਰ ਨੌਜੁਅਾਨ ਅਾਗੂ ਨੂੰ ਨੌਜੁਅਾਨਾਂ ਨੂੰ ਵੱਚਨਵੱਧ ਕਰਨ ਲਈ ਮਿਹਨਤਾਨਾ ਦਿੱਤਾ ਜਾਂਦਾ ਹੈ - ਮੇਰਾ ਮਤਲਬ ਬੱਚਿਅਾਂ ਤੋਂ ਨਹੀਂ - ਅਸੀਂ ਬੱਚਿਅਾਂ ਨੂੰ ਪਾਠ ਅਤੇ ਕੀਰਤਨ ਸਿਖਾਉਣ ਵਿੱਚ ਵਧੀਅਾ ਉਪਰਾਲਾ ਕਰਦੇ ਹਾਂ। ਨੌਜੁਅਾਨਾਂ ਤੋਂ ਮੇਰਾ ਮਤਲਬ ਲੜਕਪਨ ਤੇ ਵਿਅਸਕ ਪੱਧਰ ਦੇ ਜੁਅਾਨ - ਬੱਚੇ ਜੋ ਗੁਰੂਦੁਆਰੇ ਜਾਣੋਂ ਬੱਚਦੇ ਹਨ। ਜਦੋਂ ਮੈਂ ਸੀਏਟਲ ਵਿੱਚ ਸੀ, ਅਸੀਂ ਨੌਜੁਅਾਨਾਂ ਨੂੰ ਬੌਧਿਕ ਪੱਧਰ ਤੇ ਰੁੱਝੇ ਰੱਖਣ ਲਈ, ਜਿਹੜੀ ਭਾਸ਼ਾ ਉਹ ਸਮਝਦੇ ਸਨ, ਅਜਿਹੇ ਤਰਕ ਤੇ ਦਲੀਲਾਂ ਜਿਹੜੇ ਉਹ ਸਕੂਲ ਵਿੱਚ ਸਿੱਖਦੇ ਹਨ ਵਰਤ ਕੇ ਸੀਏਟਲ ਸਿੱਖ ਰੀਟਰੀਟ ਸ਼ੁਰੂ ਕੀਤੀ ਤੇ ਚਲਾਈ। ਸੋ ਰੀਟਰੀਟਾਂ ਅਮਰੀਕਾ ਵਿੱਚ ਕੌਮੀ ਪੱਧਰ ਤੇ ਸਿੱਖ ਕੌਮ ਦੀ ਅਗਾਂਹਵਧੂ ਤਰੱਕੀ ਦੀਅਾਂ ਉਦਾਹਰਣਾਂ ਹਨ। ਮੰਤਵ ਹੋਵੇਗਾ ਅਜਿਹੇ ਗੁਰਦੁਅਾਰਿਅਾਂ ਦਾ ਨਿਰਮਾਣ ਜਿਵੇਂ ਅਸੀਂ ਇਹਨਾਂ ਸਾਂਝ ਜਾਂ ਸੀਏਟਲ ਸਿੱਖ ਰੀਟਰੀਟ ਵਰਗੀਅਾਂ ਰੀਟਰੀਟਾਂ ਵਿੱਚ ਬਣਾਏ।

ਜੋ ਨੌਜੁਅਾਨ ਤੁਹਾਡੇ ਕਿੱਤੇ ਵੱਲ ਅਾਉਣਾ ਚਾਹੁੰਦੇ ਹਨ ਉਹਨਾਂ ਨੂੰ ਤੁਹਾਡੀ ਕੀ ਸਲਾਹ ਹੈ?

ਇਕ ਉਦਯੋਗਪਤੀ ਦੇ ਨਾਤੇ, ਮੈਂ ਕਹਾਂਗਾ ਜੇ ਤੁਹਾਡੇ ਕੋਲ ਕੁੱਝ ਕਰਨ ਦਾ ਵਿਚਾਰ ਜਾਂ ਸੰਕਲਪ ਹੈ ਤਾਂ, ਬੱਸ ਕਰ ਦਿਓ। ਦੁਨੀਅਾ ਵਿੱਚ ਦੋ ਤਰਾਂ ਦੇ ਲੋਕਾਂ ਨਾਲ ਭਰੀ ਹੋਈ ਹੈ - ਕੁੱਝ ਕਰਨ ਵਾਲੇ ਤੇ ਗੱਲਾਂ ਕਰਨ ਵਾਲੇ। ਕਰਨ ਵਾਲੇ ਬੱਸ ਦਸ ਪ੍ਰਤੀਸ਼ਤ ਤੇ ਗੱਲਾਂ ਵਾਲੇ ਦੁਨੀਅਾ ਦੇ ਨੱਬੇ ਪ੍ਰਤੀਸ਼ਤ ਹਨ। ਜੇ ਤੁਹਾਡੇ ਕੋਲ ਕੋਈ ਵਿਚਾਰ ਹੈ ਤੇ ਤੁਸੀਂ ਮੰਨਦੇ ਹੋ ਕਿ ਇਹ ਮਜੇਦਾਰ ਹੈ, ਬੱਸ ਇਸ ਵੱਲ ਲੱਗ ਜਾਓ, ਇਸ ਨੂੰ ਅਜਮਾਓ। ਮੈਂ ਮਸ਼ਵਰਾ ਦੇਵਾਂਗਾ ਪਹਿਲਾਂ ਉਸ ਖੇਤਰ ਨਾਲ ਜੁੜੇ ਰਹੋ ਜਿਸਦਾ ਤੁਹਾਨੂੰ ਸੱਭ ਤੋਂ ਜਿਅਾਦਾ ਗਿਅਾਨ ਹੈ - ਕਿਉਂਕਿ ਤੁਹਾਨੂੰ ਤਕਨੀਕ ਤੇ ਲੋੜੀਂਦੇ ਔਜ਼ਾਰਾਂ ਦਾ ਪਤਾ ਹੈ। ਜਵਾਨੀ ਵੇਲੇ ਜੋਖ਼ਿਮ ਉਠਾਉਣਾ ਵਧੀਅਾ ਹੈ, ਕਿਉਂਕਿ ਤੁਸੀਂ ਕਦੇ ਵੀ ਨੌਕਰੀ ਕਰ ਸਕਦੇ ਹੋ।

ਅਾਓ ਮੰਨ ਲਓ ਤੁਹਾਡੇ ਕੋਲ ਕੋਈ ਵਿਚਾਰ ਹੈ, ਕੀ ਤੁਸੀਂ ਕਿਸੇ ਇਕ ਨੂੰ ਲੱਭ ਸਕਦੇ ਹੋ ਜੋ ਇਸ ਲਈ ਪੈਸੇ ਅਦਾ ਕਰਨ ਲਈ ਰਜਾਮੰਦ ਹੋਵੇ? ਅਗਰ ਜਵਾਬ ਹਾਂ ਹੈ, ਤਾਂ ਵਧੀਆ ਹੈ। ਅਗਰ ਨਹੀਂ ਤਾਂ ਤੁਹਾਨੂੰ ਮੁੜ ਮੁਲਾਂਕਣ ਦੀ ਜਰੂਰਤ ਹੈ। ਮੈਂ ਜਿਆਦਾਤਰ ਲੋਕਾਂ ਲਈ ਇਹੀ ਸਿਫ਼ਾਰਿਸ਼ ਕਰਾਂਗਾ ਕਿ ਅਜਿਹੇ ਵਿਚਾਰ ਨਾਲ ਸ਼ੁਰੂਅਾਤ ਕਰਨ ਜੋ ਅਾਪਣੇ ਪਹਿਲੇ ਹੀ ਗਾਹਕ ਤੋਂ ਪੈਸੇ ਵੱਟੇ। ਅੰਤ ਨੂੰ ਤਾਂ ਅਸੀਂ ਵਪਾਰ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਵਪਾਰਕ ਦੁਨੀਅਾ ਦੀ ਹੋਂਦ ਤਕਨੀਕੀ ਦੁਨੀਅਾ ਤੋਂ ਪਹਿਲਾਂ ਦੀ ਹੈ -ਇਸ ਲਈ ਉਤਪਾਦ ਵੇਚਣਾ, ਖਪਤਕਾਰ ਲੱਭਣੇ ਤੇ ਉਤਪਾਦ ਨੂੰ ਖਪਤਕਾਰਾਂ ਦੇ ਹੱਥਾਂ ਵਿੱਚ ਪਹੁੰਚਾਉਣਾ ਬਹੁਤ ਹੀ ਮਹੱਤਵਪੂਰਣ ਹੈ। ਇਸ ਲਈ ਜੇਕਰ ਤੁਹਾਡੇ ਕੋਲ ਕੋਈ ਵਿਚਾਰ ਹੈ, ਸੋਚੋ ਇਸਦੇ ਲਈ ਅਦਾਇਗੀ ਕੌਣ ਕਰੇਗਾ। ਫਿ਼ਰ ਉਹਨਾਂ ਲੋਕਾਂ ਨੂੰ ਲੱਭੋ ਅਤੇ ਅਪਣਾ ਹੱਲ ਉਹਨਾਂ ਨੂੰ ਵੇਚੋ। ਵਧਾਈਆਂ ਤੁਸੀਂ ਵਪਾਰ ਵਿੱਚ ਹੋ।

ਕੁੱਝ ਕਿਤਾਬਾਂ/ਫਿਲਮਾਂ/ਸੋਮੇ ਜੋ ਤੁਸੀਂ ਸਾਂਝੇ ਕਰਨੇ ਚਾਹੁੰਦੇ ਹੋ………

ਪਹਿਲਾਂ ਪਾਲ ਗ੍ਰਾਹਮ ਦੇ ਲੇਖ ਪੜ੍ਹੋ। ਇਹਦੇ ਵਿੱਚ ਤਕਨੀਕੀ ਉਦਯੋਗਪਤੀ ਦੇ ਕਿਵੇਂ ਦਾ ਹੋਣ ਬਾਰੇ ਵਧੀਆ ਵਿਚਾਰ ਹਨ।

ਮੈਂ ਹਰੇਕ ਓਸ ਜੋ ਸ਼ੁਰੂਅਾਤ ਕਰਨ ਬਾਰੇ ਸੋਚ ਰਿਹਾ ਹੈ ਨੂੰ ਇਹਨਾਂ ਕਿਤਾਬਾਂ ਦੀ ਸਿਫ਼ਾਰਿਸ਼ ਕਰਦਾ ਹਾਂ -

ਅਾਪਣੇ ਅਾਪ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨਾਲ ਜੁੜਿਅਾ ਰੱਖਣ ਲਈ ਮੈਂ ਅਾਮ ਤੌਰ ਤੇ ਭਗਤ ਕਬੀਰ ਜੀ ਦੇ ਸ਼ਬਦ ਗਾਇਨ ਕਰਦਾ ਹਾਂ, ਕਿਉਂਕਿ ਇਹ ਸਮਝਣ ਵਿੱਚ ਸੌਖੇ ਹਨ ਤੇ ਇਹਨਾਂ ਤੇ ਪਕੜ ਵੀ ਅਾਸਾਨੀ ਨਾਲ ਹੋ ਜਾਂਦੀ ਹੈ।

ਮੈਂ 1999 ਦੀ ਫ਼ਿਲਮ ‘ਦੀ ਮੈਟਰਿਕਸ’ ਦੇਖਣ ਦੀ ਵੀ ਸਿਫ਼ਾਰਿਸ਼ ਕਰਾਂਗਾ - ਇਹ ਸਿੱਖੀ ਜੀਵਨ ਜਾਚ ਅਤੇ ਸ਼ੁਰੂਅਾਤੀ ਦੁਨੀਅਾ ਦੋਹਾਂ ਦੇ ਵਿਚਲੀ ਵਧੀਅਾ ਇਕਸਮਾਨਤਾ ਦੀ ਹੈ।

ਅਤੇ ਅਖੀਰ ਵਿਚ, ਤੁਹਾਡੇ ਖੇਤਰ ਦਾ ਕੋਈ ਖਾਸ ਸੰਦ, ਔਜ਼ਾਰ (ਹਾਰਡਵੇਅਰ, ਸਾਫਟਵੇਅਰ, ਯੰਤਰ) ਜਿਸਦੇ ਬਿਨਾਂ ਤੁਸੀਂ ਨਹੀਂ ਰਹਿ ਸਕਦੇ?

ਮੇਰੇ ਕੋਲ 2007 ਦਾ ਮੈਕਬੁੱਕ ਪਰੋ ਹੈ ਅਤੇ ਮੈਂ ਟੈਕਸਟਮੇਟ ਨੂੰ ਸੰਕੇਤਕ ਭਾਸ਼ਾ ਲਿਖਣ ਲਈ ਵਰਤਦਾ ਹਾਂ। ਮੈਂ ਅਕਸਰ ਡੀਜੈਂਗੋ ਰੇਲਜ਼ ਜਾਂ ਗੂਗਲ ਐਪ ਇੰਜਨ ਮੇਰੇ ਪ੍ਰੋਗਰਾਮਿੰਗ ਫਰੇਮਵਰਕ ਵੈੱਬ ਐਪਲੀਕੇਸ਼ਨਸ ਲਿਖਣ ਲਈ ਵਰਤਦਾ ਹਾਂ। ਟਵਿੱਟਰ ਬੂਟਸਟ੍ਰੈਪ ਇਕ ਹੈਰਾਨੀਜਨਕ ਨਿਵੇਕਲਾ ਔਜਾਰ ਹੈ ਜਿਹੜਾ ਮੈਂ ਅਾਪਣੇ ਡਿਜ਼ਾਇਨ ਵਰਕਫਲੋਅ ਵਿੱਚ ਵਰਤਦਾ ਹਾਂ। ਮੈਂ ਹੈੱਕਰ ਨਿਊਜ਼ ਹਰ ਦਿਨ ਧਾਰਮਿਕ ਸ਼ਰਧਾ ਨਾਲ ਪੜ੍ਹਦਾ ਹਾਂ।

ਯੂਟੀਲੀਕੀ ਇਕ ਲਾਜ਼ਮੀ ਔਜ਼ਾਰ ਜਿਸਨੂੰ ਮੈਂ ਅਾਪਣੇ ਚਾਬੀਅਾਂ ਦੇ ਛੱਲੇ ਵਿੱਚ ਰੱਖਦਾ ਹਾਂ। ਮੈਂ ਅਰਡਿਊਨੋ ਤੱਕ ਪਹੁੰਚ, ਮੇਕਰਬੌਟ(ਸਾਡੇ ਕੋਲ ਆਫਿਸ ਵਿੱਚ ਇਕ ਹੈ), ਟਾਂਕੇ ਲਾਉਣ ਵਾਲੇ ਕਾਵੀਏ, ਮੇਰੇ ਲੈਦਰਮੈਨ ਬਹੁ-ਮੰਤਵੀ ਸੰਦ, ਮੇਰੇ ਰਿਪਸਟਿਕ ਸਕੇਟਬੋਰਡ, ਇਕ ਸਨੋਬੋਰਡ, ਤੇ ਫਰਿਸਬੀਅ ਤੋਂ ਬਿਨਾਂ ਵੀ ਗੁੰਮ ਜਾਵਾਂਗਾ। ਮੈਂ ਐਮਾਜੌਨ ਪ੍ਰਾਇਮ ਇਕ ਬੱਝਵੀਂ ਸਲਾਨਾ ਫੀਸ ਦੇ ਕੇ ਐਮਾਜੌਨ ਤੋਂ ਖਰੀਦੀਅਾਂ ਚੀਜ਼ਾਂ ਦੀ ਮੁਫਤ ਦੋ-ਦਿਨਾ ‘ਚ ਪਹੁੰਚ ਕਰਵਾਉਣ ਲਈ ਵਰਤਦਾ ਹਾਂ, ਅਤੇ ਬੇਸ਼ਕ ਮੈਂ ਐਪਲ ਦਾ ਮੈੱਕਇਨਤੋਸ਼ ਐਸਈ ਦੇ ਸਮੇਂ ਤੋਂ ਆਜੀਵਨ ਪ੍ਰਸ਼ੰਸ਼ਕ ਹਾਂ।

ਪੰਜਾਬੀ ਅਨੁਵਾਦ: ਅਮਨਦੀਪ ਸਿੰਘ ਸੈਣੀ