English | ਪੰਜਾਬੀ ਸਿਮਰਨ ਜੀਤ ਸਿੰਘ

ਸਿਮਰਨ ਜੀਤ ਸਿੰਘ

ਖੋਜੀ. ਦੱਖਣੀ ਏਸ਼ੀਆ ਦੇ ਧਰਮਾਂ ਦਾ ਸਿਖਿਆਰਥੀ. ਲੇਖਕ.

ਟੈਗ ਦਿਨ:

ਤੁਸੀਂ ਕਿੱਤੇ ਵਜੋਂ ਕੀ ਕਰਦੇ ਹੋ? ਤੁਸੀਂ ਇਸ ਕਿੱਤੇ ਵਿੱਚ ਕਿਵੇਂ ਆਏ?

ਮੈਂ ਇਸ ਵੇਲੇ ਕੋਲੰਬੀਆ ਯੁਨੀਵਰਸਿਟੀ ਦੇ ਧਰਮ ਅਤੇ ਅਧਿਆਤਮਕ ਡਿਪਾਰਟਮੈਂਟ ਤੋਂ ਪੀ ਐਚ ਡੀ ਕਰ ਰਿਹਾ ਹਾਂ। ਮੇਰਾ ਝੁਕਾਅ ਦੱਖਣੀ ਏਸ਼ੀਆ ਦੇ ਧਰਮਾਂ ਦੇ ਉਤੇ ਹੈ ਅਤੇ ਮੈਂ ਇਸਲਾਮ, ਹਿੰਦੂ ਧਰਮ, ਸਿੱਖ ਧਰਮ ਅਤੇ ਬੁੱਧ ਧਰਮ ਦੀਆਂਂ ਪਰੰਮਪਰਾਵਾਂ ਦੇ ਉਤੇ ਅਧਿਆਪਨ ਕਰ ਰਿਹਾ ਹਾਂ। ਮੇਰੀ ਖੋਜ, ਇਹਨਾਂ ਧਰਮਾਂ ਦੀਆਂ ਜੀਵਨੀਆਂ ਉਤੇ ਆਧਾਰਿਤ ਹੈ ਤੇ ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਪੁਰਾਤਨ ਜਨਮਸਾਖੀ ਤੇ ਕੇਂਦਰਿਤ ਹੈ।

ਮੇਰੀ ਦਿਲਚਸਪੀ ਅਤੇ ਮੇਰਾ ਜਨੂੰਨ ਮੇਰੀ ਧਰਮ ਸ਼ਾਸਤਰ ਦੀ ਸਿੱਖਿਆ ਦੇ ਸਫਰ ਦਾ ਰਾਹਦਾਰ ਰਿਹਾ ਹੈ। ਜਦੋਂ ਮੈਂ ਕਾਲਿਜ ਵਿੱਚ ਸਾਂ, ਮੈਂ ਵੱਖ-੨ ਸਿੱਖਿਆ ਪੇਸ਼ੇ ਅਜਮਾ ਕੇ ਵੇਖੇ ਕਿ ਮੇਰੀ ਦਿਲਜਸਪੀ ਕਿਸ ਵਿੱਚ ਬਣਦੀ ਹੈ। ਮੈਂ ਆਪਣੇ ਜ਼ਿੰਦਗੀ ਦੇ ਸਿੱਖਿਅਕਾਂ ਕੋਲੋਂ ਸਲਾਹਾਂ ਵੀ ਲਈਆਂ ਜਿਨਾਂ ਨੇ ਮੇਰੇ ਦੂਜਿਆਂ ਨੂੰ ਖਿਦਮਤ ਕਰਨ ਦੇ ਰੁਝਾਣ ਕਰਕੇ ਮੈਨੂੰ ਇਸ ਪੇਸ਼ੇ ਵੱਲ ਉਤਸ਼ਾਹਿਤ ਕੀਤਾ। ਪੜ੍ਹਾਉਣਾ ਤੇ ਲਿਖਣਾ ਸ਼ੁਰੂ ਤੋ ਮੇਰੇ ਸਮਾਜ ਸੇਵਾ ਦੇ ਪਸੰਦੀਦਾ ਤਰੀਕੇ ਹਨ, ਅਤੇ ਪ੍ਰੋਫੈਸਰ ਬਨਣਾ ਇਸ ਕੰਮ ਲਈ ਬਿਲਕੁਲ ਸਹੀ ਮੇਚ ਸੀ।

ਤੁਸੀ ਆਪਣੇ ਕੰਮ ਤੋਂ ਇਲਾਵਾ ਕੀ ਕਰਦੇ ਹੋ? ਤੁਸੀਂ ਆਪਣਾ ਵਿਹਲਾ ਸਮਾਂ ਕਿਵੇਂ ਬਿਤਾਉਂਦੇ ਹੋ?

ਮੈਂ ਵਿਦਿਅਕ ਕੰਮਾਂ ਤੋ ਸਿਵਾ ਸਿੱਖੀ ਅਤੇ ਪੰਜਾਬ ਨਾਲ ਸੰਬੰਧਿਤ ਵਿਰਸੇ ਨੂੰ ਸੰਭਾਲਣ ਲਈ ਕੱਮ ਕਰ ਰਹੀਆਂ ਸੰਸਥਾਵਾਂ ਨਾਲ ਕੰਮ ਕਰਦਾ ਹਾਂ। ਮੈਂ ਅਾਪਣੇ ਪਰਿਵਾਰ ਅਤੇ ਦੋਸਤਾਂ ਦੇ ਬਹੁਤ ਨੇੜੇ ਹਾਂ ਅਤੇ ਜਦੋਂ ਵੀ ਮੌਕਾ ਮਿਲਦਾ ਹੈ ਮੈਂ ਉਹਨਾਂ ਨਾਲ ਸਮਾਂ ਗੁਜ਼ਾਰਨਾ ਪਸੰਦ ਕਰਦਾਂ ਹਾਂ।

ਮੈਂ ਸ਼ਰੀਰਕ ਤੰਦਰੁਸਤੀ ਰਾਹੀਂ ਤਫਰੀਹ ਕਰਦਾ ਹਾਂ। ਮੈਂ ਖੇਡਾਂ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ ਤੇ ਬਾਸਕਿਟਬਾਲ, ਫੁੱਟਬਾਲ ਤੇ ਅਮਰੀਕਨ ਫੁੱਟਬਾਲ ਖੇਡਦਾ ਹਾਂ। ਮੈਂ ਦੌੜਾਕ ਵੀ ਹਾਂ ਅਤੇ ਇਸ ਦਿਸੰਬਰ ਮੈਂ ਆਪਣੀ ਦੂਸਰੀ ਮੈਰਾਥੌਨ ਦੌੜ ਰਿਹਾਂ ਹਾਂ।

ਆਪਣੇ ਬਚਪਨ ਅਤੇ ਪਿਛੋਕੜ ਬਾਰੇ ਸਾਨੂੰ ਕੁਝ ਦੱਸੋ। ਤੁਹਾਡਾ ਅੱਜ ਤੱਕ ਦਾ ਸਫਰ ਕਿਵੇਂ ਦਾ ਰਿਹਾ?

ਮੇਰਾ ਪਿਛੋਕੜ ਸੁੱਖ ਅਤੇ ਕਿਰਪਾ ਭਰਿਆ ਰਿਹਾ ਹੈ। ਮੈਂ ਬਹੁਤ ਚੰਗੇ ਮਾਂ ਪਿਓ ਦੇ ਘਰ ਪੈਦਾ ਹੋਇਆਂ ਜਿਨ੍ਹਾਂ ਨੇ ਸਾਨੂੰ ਜਿਉਣ ਦਾ ਪਿਆਰ, ਸਿੱਖੀ ਦੀ ਡੂੰਘੀ ਕਦਰ ਅਤੇ ਖੁੱਲੀ ਸੋਚ ਰੱਖਣਾ ਸਿਖਾਇਆ। ਮੇਰੇ ਤਿੰਨ ਭਰਾ ਤੇ ਮੈਂ ਸੈਨ ਐਨਟੋਨੀਓ ਵਿੱਚ ਵੱਡੇ ਹੋਏ ਅਤੇ ਭਾਵੇਂ ਅਸੀਂ ਸਾਰੇ ਵਿਲੱਖਣ ਹਾਂ, ਅਸੀਂ ਕਦਰਾਂ-ਕੀਮਤਾਂ ਤੇ ਸਿਧਾਂਤਾਂ ਦੇ ਸੀਰੀ ਹਾਂ, ਜੋ ਅਸੀਂ ਅਾਪਣੇ ਮਾਪਿਅਾਂ ਕੋਲੋ ਸਿੱਖੀਆਂ।

ਮੇਰੇ ਪਰਿਵਾਰ ਨੇ ਮੈਨੂੰ ਸਦਾ ਸੇਵਾ ਨੂੰ ਸਮਰਪਿਤ ਜ਼ਿੰਦਗੀ ਜੀਓਣਾ ਸਿਖਾਇਆ, ਅਤੇ ਅਸੀਂ ਸਾਰੇ ਹਰ ਇਕ ਤਰਾਂ ਨਾਲ ਬਰਕਤ ਵਿੱਚ ਰਹੇ ਹਾਂ। ਮੈਂ ਇਸ ਗੱਲ ਨੂੰ ਆਪਣੀ ਖੁਸ਼ਕਿਸਮਤੀ ਮੰਨਦਾ ਹਾਂ ਕਿ ਮੈਨੂੰ ਵਧੀਆ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਕੋਲ ਮੇਰੀ ਸਿੱਖਿਆ ਵੰਡ ਕੇ ਦੁਨੀਆ ਨੂੰ ਇੱਕ ਵਧੀਆ ਜਗਾ ਬਣਾਉਣ ਦਾ ਵਧੀਆ ਮੌਕਾ ਹੈ।

ਤੁਹਾਡਾ ਪੰਜਾਬੀਅਤ / ਸਿੱਖੀ ਨਾਲ ਵਾਹ ਵਾਸਤਾ ਕਿਵੇਂ ਦਾ ਰਿਹਾ? ਪੰਜਾਬੀਅਤ ਯਾਂ/ਅਤੇ ਸਿੱਖੀ ਨੇ ਤੁਹਾਡੀ ਜ਼ਿੰਦਗੀ ਵਿੱਚ ਕੀ ਰੋਲ ਅਦਾ ਕੀਤਾ? ਸਾਨੂੰ ਇਸ ਬਾਰੇ ਕੁੱਝ ਦੱਸੋ।

ਮੈਂ ਸਿੱਖੀ ਨਾਲ ਜੁੜੇ ਪਰਿਵਾਰ ਵਿੱਚ ਵੱਡਾ ਹੋਇਆ ਅਤੇ ਇਸ ਤੋਂ ਪਨਪੇ ਤਜਰਬਿਆਂ ਨੇ ਮੇਰੀ ਹੋਂਂਦ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮੈਂ ਤੇ ਮੇਰੇ ਭਰਾ ਨਿੱਤਨੇਮ ਕਰਦੇ, ਕੀਰਤਨ ਸਿੱਖਦੇ, ਗੁਰਮਤ ਦੇ ਕੈਪਾਂ ਵਿੱਚ ਸ਼ਾਮਿਲ ਹੁੰਦੇ ਤੇ ਗੁਰਮੁਖੀ ਪਢ਼ਦੇ ਵੱਡੇ ਹੋਏ ਹਾਂ। ਮੇਰੇ ਮਾਤਾ-ਪਿਤਾ ਨੇ ਸਾਡੇ ਵਿੱਚ ਸਿੱਖੀ ਕਦਰਾਂ ਕੀਮਤਾਂ ਸਥਾਪਿਤ ਕੀਤੀਆਂ ਤੇ ਹੋਰ ਜਵਾਨ ਸਿੱਖਾਂ ਵਾਂਗੂੰ ਅਸੀਂ ਆਪਣੀ ਰਹੁ-ਰੀਤ ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ।

ਸਿੱਖੀ ਨਾਲ ਮੇਰਾ ਲਗਾਓ ਉਦੋਂ ਤੋਂ ਹੋਰ ਦ੍ਰਿਢ਼ ਤੇ ਸੰਵੇਦਨਸ਼ੀਲ ਹੋਣਾ ਸ਼ੁਰੂ ਹੋਇਆ ਜਦ ਮੈਂ ਪੰਜਾਬ ਵਿੱਚ ਮਨੁੱਖੀ ਹੱਕਾਂ ਦੀਆਂ ਉਲੰਘਨਾਵਾਂ ਬਾਰੇ ਜਾਨਣ ਲੱਗਾਂ। ਉਥੇ ਹਜਾਰਾਂ - ਜੋ ਤਸ਼ਦਦ ਦਾ ਸ਼ਿਕਾਰ ਬਣੇ, ਗਾਇਬ ਤੇ ਕਤਲ ਕਰ ਦਿੱਤੇ ਗਏ , ਮੈਨੂੰ ਆਪਣੇ ਵਰਗੇ ਲੋਕ ਲੱਗੇ ਤੇ ਇਸ ਗੱਲ ਨੇ ਮੈਨੂੰਮਜਬੂਰ ਕੀਤਾ ਕਿ ਮੈਂ ਆਪਣੇ ਵਿਰਸੇ ਨੂੰ ਹੋਰ ਚੰਗੀ ਤਰਾਂ ਘੋਖਾਂ ।

ਮੈਂ ਹਾਈ ਸਕੂਲ ਵਿੱਚ ਪਢ਼ਦੇ ਨੇ ਅਮ੍ਰਿਤ ਦੀ ਦਾਤ ਲਈ, ਅਤੇ ਆਉਣ ਵਾਲੇ ਸਾਲਾਂ ਵਿੱਚ ਮੇਰਾ ਵਾਹ ਕੁਝ ਅਜਿਹੇ ਪ੍ਰੇਰਕ ਸਿੱਖਿਅਕਾਂ ਦੇ ਨਾਲ ਪਿਆ ਜਿੰਨਾ ਮੇਰੇ ਸਿੱਖੀ ਪ੍ਰਤੀ ਕਦਰ ਨੂੰ ਹੋਰ ਗੂੜਾ ਕੀਤਾ । ਮੈਨੂੰ ਸਿੱਖੀ ਦਾ ਦੁਨੀਆ ਪ੍ਰਤੀ ਦ੍ਰਿਸ਼੍ਤੀਕੋਣ ਬਹੁਤ ਅਦੁੱਤੀ ਦੇ ਬਹੁਤ ਸੂਝ ਭਰਿਆ ਲੱਗਾ । ਇਹ ਭਾਵਨਾ ਪਿਛਲਾ ਇਕ ਦਹਾਕਾ, ਜਦੋਂ ਮੈਂ ਆਪਣੀ ਪੜ੍ਹਾਈ ਤੇ ਵੱਖਰੀਆਂ-੨ ਸਮਾਜਿਕ ਸੰਸਥਾਵਾਂ ਨਾਲ ਤਾਲਮੇਲ ਜਾਰੀ ਰਖਿਆ, ਮੇਰੇ ਨਾਲ ਰਹੀ ਹੈ।

ਪੰਜਾਬੀ / ਸਿੱਖੀ ਸਮਾਜ ਨਾਲ ਤੁਹਾਡਾ ਰਿਸ਼ਤਾ ਕਿਹੋ ਜਿਹਾ ਹੈ? ਪੰਜਾਬੀਅਤ / ਸਿੱਖੀ ਵਿੱਚ ਕੁੱਝ ਅਜਿਹੀਆਂ ਚੀਜਾਂ ਜਿਨ੍ਹਾਂ ਦੀ ਤੁਸੀਂ ਕਦਰ ਤੇ ਸਨਮਾਨ ਕਰਦੇ ਹੋ, ਬਾਰੇ ਸਾਨੂੰ ਕੁੱਝ ਦੱਸੋ।

ਇਕ ਅਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਮੇਰੇ ਲਈ ਪੰਥ ਹੀ ਗੁਰੂ ਹੈ । ਗੁਰੂ ਪੰਥ ਨੇ ਮੈਨੂੰ ਲੰਮੇ ਸਮੇ ਤੋਂ ਦੂਜਿਆਂ ਦੀ ਮੱਦਦ ਦੇ ਨਾਲ ਨਾਲ , ਆਪਣੇ ਵਿਕਾਸ ਤੇ ਕੇਂਦ੍ਰਿਤ ਕਰਨ ਲਈ ਪ੍ਰੇਰਿਆ ਹੈ। ਸੰਗਤ ਦੇ ਨਾਲ ਮੇਲਜੋਲ ਨੇ ਮੈਨੂੰ ਇਕ ਬੇਹਤਰ ਇਨਸਾਨ ਬਣਾਉਣ ਲਈ ਬਹੁਤ ਸਹਾਈ ਹੋਇਆ ਹੈ।

ਮੈਂ ਆਪਣੇ ਪੰਥ ਦੇ, ਬਾਹਰਲੀ ਤੇ ਅੰਦਰਲੀ ਅਨੇਕਤਾ ਦੇ ਲਈ ਖੁੱਲੇਪਨ ਤੋਂ ਬਹੁਤ ਪ੍ਰਭਾਵਿਤ ਹਾਂ । ਮੈਂ ਅਜਿਹੇ ਕਈ ਮੌਕੇ ਦੇਖੇ ਹਨ ਜਿੰਨਾਂ ਵਿੱਚ ਮੇਰੇ ਸਿੱਖ ਭੈਣਾਂ ਤੇ ਭਰਾਵਾਂ ਨੇ ਕਿਸੇ ਸੰਕਟ ਨੂੰ ਬੜੀ ਸੁਹਜਮਈ ਤਰੀਕੇ ਨਾਲ, ਆਪਣੇ ਪਿਛਲੇ ਵਖਰੇਵਿਆਂ ਤੋਂ ਪਾਰ ਦੇਖਦਿਆਂ ਤੇ ਇਕ ਦੂਜੇ ਨੂੰ ਗਲ ਲਾਉਂਦਿਆਂ, ਸੰਭਾਲਿਆ ਹੈ । ਗੁਰੂ ਨਾਨਕ ਦੀ ਇਸ ਵਿਲਖਣ ਸੋਚ ਨੂੰ ਸਾਡੀ ਕੌਮ ਦੇ ਹੋਰ ਸਮੁਦਾਈਆਂ ਵੱਲੋਂ ਲਾਗੂ ਹੁੰਦੇ ਵੇਖਣਾ, ਮੈਨੂੰ ਸਿੱਖੀ ਦੇ ਹਾਂ ਪੱਖੀ ਸਮਾਜਿਕ ਬਦਲਾਓ ਲਿਆਉਣ ਦੀ ਸਮਰਥਾ ਨੂੰ ਯਾਦ ਕਰਾਉਂਦਾ ਹੈ ।

ਤੁਹਾਡੇ ਹਿਸਾਬ ਨਾਲ, ਸਾਡੇ ਸਮਾਜ ਦੇ ਸਾਹਮਣੇ ਕੀ ਖਾਸ ਅੜਚਣਾਂ ਹਨ? ਕੀ ਇਹਨਾਂ ਔਂਕੜਾਂ ਨੂੰ ਨਜਿੱਠਣ ਲਈ ਤੁਹਾਡੇ ਕੋਲ ਕੋਈ ਸੁਝਾਅ ਹਨ?

ਮੇਰਾ ਮੰਨਣਾ ਹੈ ਕਿ ਕਈ ਅਜਿਹੀਆਂ ਚੁਨੌਤੀਆਂ ਹਨ ਜਿੰਨਾਂ ਬਾਰੇ ਸਾਨੂੰ ਸਭ ਨੂੰ ਪਤਾ ਹੈ - ਆਪਣੀ ਸਿਖਿਆ ਦਾ ਪ੍ਰਸਾਰ, ਪ੍ਰਸਾਰ ਸਾਧਨਾਂ (ਮੀਡੀਆ) ਦੀ ਪਹੁੰਚ , ਗੁਰਦੁਆਰਿਆਂ ਦੀ ਸੇਵਾ ਸੰਭਾਲ ਵਗੈਰਾ । ਮੈਂ ਇਹ ਮੌਕੇ ਇਕ ਮੌਲਿਕ ਮੁੱਦਾ ਸਾਡੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗਾ ਜੋ ਕਿ ਸਾਡੇ ਧਿਆਨ ਵਿਚੋਂ ਸੁਭਾਵਿਕ ਹੀ ਨਿਕਲ ਜਾਂਦਾ ਹੈ ।

ਸੰਖੇਪ ਵਿੱਚ, ਮੈਂ ਇਹ ਦੇਖਿਆ ਹੈ ਕੇ ਸਾਡੇ ਸਮਾਜ ਹੌਲੀ-੨ ਪੰਥ ਦੇ ਸਿਰਫ ਅਧਿਆਤਮਕ (ਪੀਰੀ) ਦੇ ਸਿਧਾਂਤ ਵਾਲ ਨੂੰ ਖਿਸਕਦੇ ਜਾ ਰਹੇ ਹਨ । ਅਸੀਂ ਆਪਣੇ ਸਮਾਜਾਂ ਨੂੰ ਸਮਾਜਿਕ ਤੇ ਸਿਆਸਤੀ ਸੱਤਾ (ਮੀਰੀ) ਨਾਲ ਜੋੜੀ ਰਖਣ ਦੀਆਂ ਜਿਮੇਵਾਰੀਆਂ ਵਿੱਚ ਅਸਫਲ ਹੋ ਰਹੇ ਹਾਂ। ਮੈਂ ਚਾਹਾਂਗਾ ਕਿ ਅਸੀਂ ਸਾਹਿਤ ਪੜਚੋਲ ਇਸ ਬਾਰੇ ਸੋਚੀਏ ਕਿ ਅੱਜ ਦੇ ਯੁੱਗ ਵਿੱਚ ਸ਼ੂਰਵੀਰ ਹੋਣ ਦਾ ਮਤਲਬ ਕੀ ਹੈ - ਕਿ ਅਸੀਂ ਅਧਿਆਤਮਕ ਤੇ ਸਮਾਜਿਕ (ਮੀਰੀ - ਪੀਰੀ ), ਸੰਤ ਤੇ ਸਿਪਾਹੀ ਵਿਚਲਾ ਸੰਤੁਲਨ ਕਿਵੇਂ ਲਿਆਉਣਾ ਹੈ?

ਜੇਕਰ ਤੁਸੀ ਕੋਈ ਖਾਸ ਸਾਧਨ (ਕਿਤਾਬਾਂ/ਫਿਲਮਾਂ/ਸੋਮੇ)ਸਾਡੇ ਪਾਠਕਾਂ ਨਾਲ ਸਾਂਝੇ ਕਰਨੇ ਹੋਣ ਤਾਂ ਉਹ ਕੀ ਹੋਣਗੇ?

ਮੈਂ ਧਰਮ ਦੇ ਪਾਠਕ, ਸਿੱਖੀ ਦੇ ਸਾਧਕ , ਪੁਰਾਤਨ ਸਿੱਖ ਸਾਹਿਤ ਦੇ ਸਿਖਿਆਰਥੀ ਅਤੇ ਬਹੁਤ ਸਾਰੀਆਂ ਜਥੇਬੰਦੀਆਂ ਦਾ ਹਿਮਾਇਤੀ ਹੋਣ ਦੇ ਨਾਤੇ , ਮੇਰੇ ਕੋਲ ਮੁਢਲੇ ਕੇਂਦਰ - ਗੁਰੂ ਗਰੰਥ ਸਾਹਿਬ - ਨੂੰ ਸਿਫਾਰਿਸ਼ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ।

ਮੈਂ ਸਮਝਦਾ ਹਾਂ ਕਿ ਭਾਵੇਂ ਇਹ ਕੋਈ ਨਵੇਕਲੀ ਸਲਾਹ ਨਹੀਂਂ - ਅਸੀਂ ਸਾਰੇ ਜਾਣਦੇ ਹਾਂ ਕਿ ਸਾਨੂੰ ਬਾਣੀ ਨਾਲ ਹੋਰ ਜੁੜਨਾ ਚਾਹੀਦਾ ਹੈ । ਮੈਂ ਸਮਝਦਾ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਸਾਡੀ ਜਿੰਦਗੀ ਅਤੇ ਸਾਡੀ ਕੌਮ ਦੀ ਹੋਂਂਦ ਲਈ ਇਹ ਬਹੁਤ ਜਰੂਰੀ ਹੈ । ਸਾਡੇ ਵਿੱਚ ਗੁਰਮਤ ਦੇ ਬਾਰੇ ਸਮੂਹਿਕ ਸਮਝ ਦੀ ਸਪਸ਼ਟਤਾ ਦੀ ਘਾਟ ਹੈ ਅਤੇ ਸਾਨੂੰ ਲੋੜ ਹੈ ਕੀ ਅਸੀਂ ਇਕ ਦੂਜੇ ਨੂੰ, ਆਪਣੀ ਪਿਤਾ-ਪੁਰਖੀ ਪਿਰਤ ਦੀਆਂ ਜੜਾਂ ਨੂੰ ਘੋਖਣ ਲਈ ਪ੍ਰੇਰੀਏ ।